Thursday, October 17, 2024
Home Blog Page 5413

ਗੈਸ ਟੈਂਕਰ ਕਾਰ ’ਤੇ ਪਲਟਿਆ: ਦੋ ਦੀ ਮੌਤ; ਇਕ ਜ਼ਖ਼ਮੀ

ਜਲੰਧਰ, 10 ਜੂਨ ਇਥੋਂ ਥੋੜ੍ਹੀ ਦੂਰ ਨਕੋਦਰ ਰੋਡ ’ਤੇ ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਲਾਂਬੜਾ ਨੇੜੇ ਪ੍ਰਤਾਪਪੁਰਾ ਕੋਲ ਹੋਇਆ। ਤੇਜ਼ ਰਫ਼ਤਾਰ ਗੈਸ ਟੈਂਕਰ ਕਾਰ ’ਤੇ ਪਲਟ ਗਿਆ। ਕਾਰ ਵਿੱਚ ਸਵਾਰ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ, ਜਦ ਕਿ ਔਰਤ ਗੰਭੀਰ ਜ਼ਖ਼ਮੀ ਹੋ ਗਈ। ਕਾਰ ਵਿੱਚ ਇੱਕ ਨਿੱਜੀ...

15 ਮਿੰਟ ਦੇ ਤੂਫਾਨ ਨੇ ਨਾਭਾ ਵਿੱਚ ਮਚਾਈ ਤਬਾਹੀ; ਚਾਰ ਜ਼ਖ਼ਮੀ

ਨਾਭਾ, 10 ਜੂਨ ਅੱਜ ਨਾਭਾ ਇਲਾਕੇ ਵਿਚ ਤੇਜ਼ ਹਵਾਵਾਂ ਨਾਲ ਹੋਈ ਭਾਰੀ ਬਰਸਾਤ ਨਾਲ ਕਈ ਇਮਾਰਤਾਂ, ਰੁੱਖਾਂ, ਗੱਡੀਆਂ, ਬਿਜਲੀ ਦੇ ਟਰਾਂਸਫਾਰਮਰਾਂ ਦਾ ਕਾਫੀ ਨੁਕਸਾਨ ਹੋਇਆ। 15 ਮਿੰਟ ਚੱਲੀ ਤੇਜ਼ ਹਨੇਰੀ ਦੇ ਨਾਲ ਨਾਭਾ ਵਿੱਚ 20 ਐੱਮਐੱਮ ਬਰਸਾਤ ਹੋਈ। ਇਥੋਂ ਦੀ ਗੁਰਦਿਆਲ ਕੰਬਾਈਨ ਫੈਕਟਰੀ ਦਾ 2 ਬਿੱਘਾ ਸ਼ੈਡ ਡਿੱਗਣ ਕਾਰਨ 4 ਮੁਲਾਜ਼ਮ ਫੱਟੜ ਹੋ ਗਏ। ਫੈਕਟਰੀ...

ਬੀਬੀ ਜਗੀਰ ਕੌਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ

ਬੀਬੀ ਜਗੀਰ ਕੌਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਜਗੀਰ ਕੌਰ ਪਿਛਲੇ ਸਮੇਂ ਦੌਰਾਨ ਕਿਸੇ ਮਨ-ਮੁਟਾਵ ਕਰ ਕੇ ਬਹੁਤੇ ਸਰਗਰਮ ਨਹੀਂ ਸਨ। ਉਨ੍ਹਾਂ ਨੂੰ ਨਵੇਂ ਅਹੁਦੇ ਨਾਲ ਰਾਜ਼ੀ ਕਰਨ ਦਾ ਯਤਨ ਕੀਤਾ ਗਿਆ ਹੈ।

ਗਲਤ ਵੀਡੀਓ ਨੇ ਘਰ ਪੱਟਿਆ, ਸਹੁਰਿਆਂ ਨੇ ਨੂੰਹ ਘਰੋਂ ਕੱਢੀ

ਫ਼ਿਰੋਜ਼ਪੁਰ, 9 ਜੂਨ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਸੋਢੀ ਵਾਲਾ ਵਿਚ ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਅਸ਼ਲੀਲ ਵੀਡੀਓ ਵੇਖ ਕੇ ਆਪਣੀ ਨੂੰਹ ਨੂੰ ਘਰੋਂ ਕੱਢ ਦਿੱਤਾ। ਹਾਲਾਂਕਿ ਇਹ ਵੀਡਿਉ ਉਨ੍ਹਾਂ ਦੀ ਨੂੰਹ ਦੀ ਨਹੀਂ ਸੀ। ਵੀਡੀਓ ਵਾਲੀ ਲੜਕੀ ਦੀ ਸ਼ਕਲ ਨੂੰਹ ਨਾਲ ਮਿਲਦੀ ਜੁਲਦੀ ਸੀ। ਬਦਨਾਮੀ ਦੀ ਵਜ੍ਹਾ ਕਰਕੇ ਸਹੁਰੇ ਘਰੋਂ ਕੱਢੀ ਇਸ ਔਰਤ ਦੀ ਸ਼ਿਕਾਇਤ ’ਤੇ ਉਸ ਦੇ...

ਮੋਗਾ ’ਚ ਨੌਜਵਾਨ ਵੱਲੋਂ ਪੁਲੀਸ ’ਤੇ ਗੋਲੀਬਾਰੀ, ਹੌਲਦਾਰ ਦੀ ਮੌਤ

ਮੋਗਾ, 9 ਜੂਨ ਇਥੇ ਥਾਣਾ ਸਦਰ ਅਧੀਨ ਪਿੰਡ ਖੋਸਾ ਪਾਂਡੋ ਵਿੱਚ ਲੰਘੀ ਰਾਤ ਨੌਜਵਾਨ ਗੁਰਵਿੰਦਰ ਸਿੰਘ ਵੱਲੋਂ ਪੁਲੀਸ ਉੱਤੇ ਤਾਬੜਤੋੜ ਗੋਲੀਬਾਰੀ ਨਾਲ ਹੌਲਦਾਰ ਜਗਮੋਹਨ ਸਿੰਘ ਦੀ ਮੌਤ ਹੋ ਗਈ ਅਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਤੇ ਹੌਲਦਾਰ ਵੇਦਮ ਸਿੰਘ ਜ਼ਖ਼ਮੀ ਹੋ ਗਏ। ਪੁਲੀਸ ਫ਼ਾਈਰਿੰਗ ਦੌਰਾਨ ਮੁਲਜ਼ਮ ਗੋਲੀਆਂ ਚਲਾਉਂਦਾ ਗੱਡੀ ’ਚ ਫ਼ਰਾਰ ਹੋ ਗਿਆ ਅਤੇ...

ਨਿਊਜ਼ੀਲੈਂਡ ਕਰੋਨਾ ਮੁਕਤ ਹੋਇਆ

ਵੈਲਿੰਗਟਨ, 8 ਜੂਨ ਨਿਊਜ਼ੀਲੈਂਡ ਨੇ ਕਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਲਿਆ ਹੈ। ਸਿਹਤ ਮਹਿਕਮੇ ਮੁਤਾਬਕ ਆਖ਼ਰੀ ਪੀੜਤ ਵਿਅਕਤੀ ਵੀ ਤੰਦਰੁਸਤ ਹੋ ਗਿਆ ਹੈ। ਇਸ ਤੋਂ ਬਾਅਦ ਪੂਰੇ ਮੁਲਕ ਵਿਚ ਖੁਸ਼ੀ ਦਾ ਮਾਹੌਲ ਹੈ। 50 ਲੱਖ ਦੀ ਆਬਾਦੀ ਵਾਲਾ ਨਿਊਜ਼ੀਲੈਂਡ ਹੁਣ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੋਵੇਗਾ ਜਿੱਥੇ ਮੁੜ ਤੋਂ ਫੁਟਬਾਲ ਸਟੇਡੀਅਮ ਦਰਸ਼ਕਾਂ ਦਾ ਸਵਾਗਤ ਕਰਨਗੇ ਤੇ ਭੀੜ-ਭੜੱਕੇ ਵਾਲੇ ਸਮਾਗਮ...

ਰਾਧਾ ਸੁਆਮੀ ਸਤਿਸੰਗ ਘਰ 31 ਅਗਸਤ ਤਕ ਰਹਿਣਗੇ ਬੰਦ

ਚੰਡੀਗੜ੍ਹ, 8 ਜੂਨ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਅੱਜ ਦੱਸਿਆ ਕਿ ਕਰੋਨਾ ਦੀ ਮਹਾਮਾਰੀ ਕਾਰਨ ਉਨ੍ਹਾਂ ਦੇ ‘ਸਤਿਸੰਗ ਘਰ’ 31 ਅਗਸਤ ਤਕ ਬੰਦ ਰਹਿਣਗੇ। ਕਰੋਨਾ ਮਹਾਮਾਰੀ ਦੇ ਟਾਕਰੇ ਲਈ ਪੰਜਾਬ ਸਰਕਾਰ ਵੱਲ ਮਦਦ ਦਾ ਹੱਥ ਵਧਾਉਂਦਿਆਂ ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸੰਤ ਨਿਰੰਕਾਰੀ ਮਿਸ਼ਨ ਨੇ ਆਪਣੇ ‘ਸਤਿਸੰਗ ਘਰ ਅਤੇ ਨਿਰੰਕਾਰੀ ਭਵਨ’ ਸਰਕਾਰ ਨੂੰ ਵਰਤੋਂ ਲਈ...

ਮੋਨਿਕਾ ਕਪਿਲ ਸਵਿਟਜ਼ਰਲੈਂਡ ਦੇ ਨਵੇਂ ਰਾਜਦੂਤ ਨਿਯੁਕਤ

ਨਵੀਂ ਦਿੱਲੀ, 8 ਜੂਨ ਵਿਦੇਸ਼ ਮੰਤਰਾਲੇ ਨੇ ਮੋਨਿਕਾ ਕਪਿਲ ਮੋਹਤਾ ਨੂੰ ਸਵਿਟਜ਼ਰਲੈਂਡ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ 1985 ਬੈਚ ਦੀ ਵਿਦੇਸ਼ ਸੇਵਾ ਅਫਸਰ ਮੋਹਤਾ ਹਾਲ ਦੀ ਘੜੀ ਸਵੀਡਨ ਵਿੱਚ ਭਾਰਤ ਦੇ ਰਾਜਦੂਤ ਹਨ। ਉਹ ਪੋਲੈਂਡ ਅਤੇ ਲਿਥੂਆਨੀਆ ਵਿੱਚ ਜੁਲਾਈ 2011 ਤੋਂ ਜਨਵਰੀ 2015 ਤਕ ਭਾਰਤ ਦੀ ਰਾਜਦੂਤ ਰਹਿ...

ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ , ਜੈਕਾਰਾ ਸਿੱਖਾ ਦੀ ਚੜਦੀ ਕਲਾ ਦਾ ਪ੍ਰਤੀਕ ਹੈ। ਕਿਸੇ ਨੂੰ ਹੱਕ ਨਹੀਂ ਕਿ ਇਸ ਵਿਚ ਤਬਦੀਲੀ ਕੀਤੀ ਜਾਵੇ

ਤਰਨ ਤਾਰਨ ੩੧ ਮਈ (ਦੇਸ਼ ਪੰਜਾਬ)ਪਿਛਲੇ ਦਿਨੀਂ ਉਲਪਿੰਕ ਖੇਡਾਂ ਦੇ ਦੌਰਾਨ ਹਾਕੀ ਦੀ ਖੇਡ ਵਿਚ ਭਾਰਤ ਵਾਸਤੇ ਤਿੰਨ ਵਾਰੀ ਸੋਨ ਤਮਗਾ ਜਿੱਤਣ ਵਾਲੇ ਸੀਨੀਅਰ ਸ੍ਰ. ਬਲਬੀਰ ਸਿੰਘ ਅਕਾਲ ਚਲਾਣਾ ਕਰ ਗਏ ਸਨ।ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਦਾ ਬਿਆਨ ਆਇਆ ਕੇ ਉਹਨਾਂ ਦੀ ਤਸਵੀਰ ਅਜਾਇਬ ਘਰ ਵਿਚ ਲਗਾਈ ਜਾਵੇਗੀ।ਪਰ ਇਸ ਤੋਂ ਬਾਅਦ ਅੱਜ...

ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ

ਯੂਰਪ ਤਕ ਵੀ ਪੁੱਜੀ ਰੋਸ ਦੀ ਅੱਗ ਵਾਸ਼ਿੰਗਟਨ, 1 ਜੂਨ ਮਿਨੇਸੋਟਾ ਵਿੱਚ ਪੁਲੀਸ ਹਿਰਾਸਤ ਵਿੱਚ ਸਿਆਹਫਾਮ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਤੀਜੇ ਦਿਨ ਪੁਲੀਸ ਨਾਲ ਤਣਾਅ ਵਧਣ ਦੇ ਬਾਅਦ ਮੁਜ਼ਾਹਰਾਕਾਰੀਆਂ ਨੇ ਵਾੲ੍ਹੀਟ ਹਾਊਸ ਦੇ ਆਲੇ ਦੁਆਲੇ ਕਈ ਥਾਵਾਂ ’ਤੇ ਅੱਗ ਲਾ ਦਿੱਤੀ। ਰਾਤ 11 ਵਜੇ ਕਰਫਿਊ ਲੱਗਣ ਤੋਂ ਇਕ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -