ਨਿਊਜ਼ੀਲੈਂਡ ਕਰੋਨਾ ਮੁਕਤ ਹੋਇਆ

0
1349

ਵੈਲਿੰਗਟਨ, 8 ਜੂਨ

ਨਿਊਜ਼ੀਲੈਂਡ ਨੇ ਕਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਲਿਆ ਹੈ। ਸਿਹਤ ਮਹਿਕਮੇ ਮੁਤਾਬਕ ਆਖ਼ਰੀ ਪੀੜਤ ਵਿਅਕਤੀ ਵੀ ਤੰਦਰੁਸਤ ਹੋ ਗਿਆ ਹੈ। ਇਸ ਤੋਂ ਬਾਅਦ ਪੂਰੇ ਮੁਲਕ ਵਿਚ ਖੁਸ਼ੀ ਦਾ ਮਾਹੌਲ ਹੈ। 50 ਲੱਖ ਦੀ ਆਬਾਦੀ ਵਾਲਾ ਨਿਊਜ਼ੀਲੈਂਡ ਹੁਣ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੋਵੇਗਾ ਜਿੱਥੇ ਮੁੜ ਤੋਂ ਫੁਟਬਾਲ ਸਟੇਡੀਅਮ ਦਰਸ਼ਕਾਂ ਦਾ ਸਵਾਗਤ ਕਰਨਗੇ ਤੇ ਭੀੜ-ਭੜੱਕੇ ਵਾਲੇ ਸਮਾਗਮ ਹੋ ਸਕਣਗੇ। ਦੇਸ਼ ਵਿਚ ਕਰੋਨਾ ਦਾ ਆਖ਼ਰੀ ਕੇਸ 17 ਦਿਨ ਪਹਿਲਾਂ ਸਾਹਮਣੇ ਆਇਆ ਸੀ। ਹੁਣ ਤੱਕ ਇੱਥੇ ਤਿੰਨ ਲੱਖ ਟੈਸਟ ਕੀਤੇ ਗਏ ਹਨ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਾਰਡਰਨ ਨੇ ਕਿਹਾ ਕਿ ਆਖ਼ਰੀ ਮਰੀਜ਼ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਮੁਲਕ ਨੇ ਵਾਇਰਸ ਦੇ ਫੈਲਾਅ ਨੂੰ ਰੋਕ ਲਿਆ ਹੈ। ਹਾਲਾਂਕਿ ਇਸ ਨਾਲ ਜੁੜੇ ਯਤਨ ਜਾਰੀ ਰਹਿਣਗੇ। ਜੈਸਿੰਡਾ ਨੇ ਕਿਹਾ ਕਿ ਦੁਬਾਰਾ ਮਾਮਲਾ ਸਾਹਮਣੇ ਆ ਸਕਦੇ ਹਨ। ਇਸ ਲਈ ਪੂਰੀ ਤਿਆਰੀ ਰੱਖੀ ਜਾਵੇਗੀ। ਨਿਊਜ਼ੀਲੈਂਡ ਵਿਚ ਪਾਬੰਦੀਆਂ ਦੇਸ਼ ਦੀ ਸਰਹੱਦ ਨੂੰ ਛੱਡ ਸਾਰੇ ਹਿੱਸਿਆਂ ਵਿਚ ਐਤਵਾਰ ਅੱਧੀ ਰਾਤ ਤੋਂ ਹਟਾ ਲਈਆਂ ਗਈਆਂ ਹਨ। ਮੁਲਕ ਵਿਚ ਸਿਰਫ਼ 1500 ਕੇਸ ਹੀ ਸਾਹਮਣੇ ਆਏ ਤੇ 22 ਮੌਤਾਂ ਹੋਈਆਂ। ਵਾਇਰਸ ਦਾ ਆਰਥਿਕ ਅਸਰ ਬਰਕਰਾਰ ਹੈ। ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਤੇ ਬੇਹੱਦ ਮਹੱਤਵਪੂਰਨ ਸੈਰ-ਸਪਾਟਾ ਸਨਅਤ ਪ੍ਰਭਾਵਿਤ ਹੋਈ ਹੈ।

ਯੂਕੇ ਆਉਣ ਵਾਲਿਆਂ ਲਈ 14 ਦਿਨ ਦਾ ਏਕਾਂਤਵਾਸ ਲਾਜ਼ਮੀ

ਲੰਡਨ: ਹਵਾਈ ਤੇ ਰੇਲ ਮਾਰਗ ਅਤੇ ਸਮੁੰਦਰੀ ਰਸਤੇ ਯੂਕੇ ਆ ਰਹੇ ਯਾਤਰੀਆਂ ਲਈ ਸਰਕਾਰ ਨੇ 14 ਦਿਨ ਦਾ ਏਕਾਂਤਵਾਸ ਲਾਜ਼ਮੀ ਕੀਤਾ ਹੈ। ਹਾਲਾਂਕਿ ਇਸ ਦਾ ਏਅਰਲਾਈਨ ਸਨਅਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਯਾਤਰੀਆਂ ਨੂੰ ਯੂਕੇ ਦਾਖ਼ਲ ਹੋਣ ਵੇਲੇ ਅਾਨਲਾਈਨ ਲੋਕੇਟਰ ਫਾਰਮ ਭਰਨਾ ਪਵੇਗਾ। ਸੰਪਰਕ ਤੇ ਯਾਤਰਾ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਸ ਥਾਂ ਦਾ ਪਤਾ ਦੇਣਾ ਹੋਵੇਗਾ ਜਿੱਥੇ ਉਹ ਦੋ ਹਫ਼ਤਿਆਂ ਲਈ ਏਕਾਂਤ ਵਿਚ ਰਹਿਣਗੇ। ਉਲੰਘਣਾ ਕਰਨ ’ਤੇ ਹਜ਼ਾਰ ਪਾਊਂਡ ਜੁਰਮਾਨਾ ਲਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here