ਮੋਨਿਕਾ ਕਪਿਲ ਸਵਿਟਜ਼ਰਲੈਂਡ ਦੇ ਨਵੇਂ ਰਾਜਦੂਤ ਨਿਯੁਕਤ

0
1352

ਨਵੀਂ ਦਿੱਲੀ, 8 ਜੂਨ

ਵਿਦੇਸ਼ ਮੰਤਰਾਲੇ ਨੇ ਮੋਨਿਕਾ ਕਪਿਲ ਮੋਹਤਾ ਨੂੰ ਸਵਿਟਜ਼ਰਲੈਂਡ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ 1985 ਬੈਚ ਦੀ ਵਿਦੇਸ਼ ਸੇਵਾ ਅਫਸਰ ਮੋਹਤਾ ਹਾਲ ਦੀ ਘੜੀ ਸਵੀਡਨ ਵਿੱਚ ਭਾਰਤ ਦੇ ਰਾਜਦੂਤ ਹਨ। ਉਹ ਪੋਲੈਂਡ ਅਤੇ ਲਿਥੂਆਨੀਆ ਵਿੱਚ ਜੁਲਾਈ 2011 ਤੋਂ ਜਨਵਰੀ 2015 ਤਕ ਭਾਰਤ ਦੀ ਰਾਜਦੂਤ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਵਿਦੇਸ਼ ਮੰਤਰਾਲੇ ਵਿੱਚ ਕਈ ਉੱਚ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫਰਾਂਸ, ਨੇਪਾਲ ਅਤੇ ਥਾਈਲੈਂਡ ਵਿਚਲੇ ਭਾਰਤੀ ਸਫਾਰਤਖਾਨਿਆਂ ਤੇ ਯੂਨੈਸਕੋ ਦੇ ਭਾਰਤੀ ਵਫ਼ਦ ਵਿੱਚ ਕੰਮ ਕਰ ਚੁੱਕੇ ਹਨ।

LEAVE A REPLY

Please enter your comment!
Please enter your name here