ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ , ਜੈਕਾਰਾ ਸਿੱਖਾ ਦੀ ਚੜਦੀ ਕਲਾ ਦਾ ਪ੍ਰਤੀਕ ਹੈ। ਕਿਸੇ ਨੂੰ ਹੱਕ ਨਹੀਂ ਕਿ ਇਸ ਵਿਚ ਤਬਦੀਲੀ ਕੀਤੀ ਜਾਵੇ

0
1778

ਤਰਨ ਤਾਰਨ ੩੧ ਮਈ (ਦੇਸ਼ ਪੰਜਾਬ)ਪਿਛਲੇ ਦਿਨੀਂ ਉਲਪਿੰਕ ਖੇਡਾਂ ਦੇ ਦੌਰਾਨ ਹਾਕੀ ਦੀ ਖੇਡ ਵਿਚ ਭਾਰਤ ਵਾਸਤੇ ਤਿੰਨ ਵਾਰੀ ਸੋਨ ਤਮਗਾ ਜਿੱਤਣ ਵਾਲੇ ਸੀਨੀਅਰ ਸ੍ਰ. ਬਲਬੀਰ ਸਿੰਘ ਅਕਾਲ ਚਲਾਣਾ ਕਰ ਗਏ ਸਨ।ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਦਾ ਬਿਆਨ ਆਇਆ ਕੇ ਉਹਨਾਂ ਦੀ ਤਸਵੀਰ ਅਜਾਇਬ ਘਰ ਵਿਚ ਲਗਾਈ ਜਾਵੇਗੀ।ਪਰ ਇਸ ਤੋਂ ਬਾਅਦ ਅੱਜ ਇਕ ਚੈਨਲ ਨੂੰ ਦਿਤੀ ਗਈ ਮਰਹੂਮ ਸੀਨੀਅਰ ਸ੍ਰ. ਬਲਬੀਰ ਸਿੰਘ ਹੋਰਾਂ ਦੀ ਇੰਟਰਵਿਉ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਜਿਸ ਵਿਚ ਉਹਨਾਂ ਵੱਲੋਂ ਇੰਟਰਵਿਊ ਦੌਰਾਨ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਇਕ ਕਾਮਨ ਪ੍ਰੇਅਰ ਰੂਮ ਬਣਾਇਆ ਗਿਆ ਸੀ ਅਤੇ ਮੈਂ ਉਥੇ ਕਿਹਾ ਸੀ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜੈਕਾਰਾ ਇਥੇ ਨਹੀ ਚਲੇਗਾ ਅਤੇ ਮੈਂ ਉਸ ਨੂੰ ਬਦਲ ਕੇ ਜੋ ਬੋਲੇ ਸੋ ਅਭੈ , ਭਾਰਤ ਮਾਤਾ ਕੀ ਜੈ। ਇਹ ਬਣਾ ਦਿਤਾ ਸੀ ਤੇ ਮੈਂ ਸਾਰਿਆਂ ਨੂੰ ਕਿਹਾ ਸੀ ਕਿ ਇਥੇ ਇਹ ਹੀ ਚਲੇਗਾ।ਕਿਉਂਕਿ ਅਸੀ ਜਦੋਂ ਟੀਮ ਲੈ ਕੇ ਖੇਡਣ ਜਾਂਦੇ ਸੀ ਤਾਂ ਮੈਂ ਕਿਹਾ ਕਿ ਜੇ ਉਥੇ ਜੋ ਬੋਲੇ ਸੋ ਨਿਹਾਲ ਵਾਲਾ ਬੋਲਿਆ ਤਾਂ ਉਹਨਾਂ ਨੂੰ ਲੱਗੇਗਾ ਕਿ ਇਹ ਸਰਦਾਰ ਹੈ। ਇਸ ਲਈ ਉਸ ਨੂੰ ਬਦਲ ਦਿਤਾ ਗਿਆ।ਇਸ ਸਬੰਧੀ ਗੱਲ ਕਰਦਿਆਂ ਗੁਰਮਤਿ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ, ਭਾਈ ਗੁਰਸ਼ਰਨ ਸਿੰਘ ਡੱਲ, ਭਾਈ ਨਿਰਮਲ ਸਿੰਘ ਸੁਰਸਿੰਘ, ਭਾਈ ਕਰਨਬੀਰ ਸਿੰਘ ਨਾਰਲੀ ਨੇ ਕਿਹਾ ਕਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈਕਾਰਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਦਿੱਤਾ ਹੈ ਅਤੇ ਜਿਸ ਦਾ ਅਰਥ ਹੈ ਕਿ ਜੋ ਇਹ ਬੋਲਦਾ ਹੈ ਕਿ ਪ੍ਰਮਾਤਮਾ ਅਤਿਅੰਤ ਸੱਚ ਹੈ, ਉਸ ਦੀ ਹਮੇਸ਼ਾਂ ਜਿੱਤ ਹੁੰਦੀ ਹੈ।ਉਹਨਾਂ ਕਿਹਾ ਕਿ ਇਹ ਜੈਕਾਰਾ ਸਿੱਖ ਸਿਪਾਹੀ ਜੰਗਾਂ ਯੁੱਧਾਂ ਵਿਚ ਗਜਾਉਂਦੇ ਸਨ।ਅਰਦਾਸ ਸਮੇਂ ਗੁਰਦੁਆਰਾ ਸਾਹਿਬ ਵਿਚ ਗਜਾਇਆ ਜਾਂਦਾ ਹੈ।ਅਤੇ ਇਹ ਸਿੱਖਾਂ ਦੀ ਚੜਦੀ ਕਲਾ ਦਾ ਪ੍ਰਤੀਕ ਹੈ।ਇਸ ਲਈ ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਉਹ ਇਸ ਨੂੰ ਆਪਣੀ ਮਨਮਰਜੀ ਦੇ ਨਾਲ ਬਦਲ ਸਕੇ।ਉਹਨਾਂ ਕਿਹਾ ਕਿ ਅਜਾਇਬਘਰ ਵਿਚ ਉਹਨਾਂ ਦੀਆਂ ਹੀ ਤਸਵੀਰਾਂ ਲਗਾਈਆਂ ਜਾਣ ਜਿਹਨਾਂ ਨੇ ਸਿੱਖ ਕੌਮ ਵਾਸਤੇ ਕਰੜੀ ਘਾਲਣਾਂ ਘਾਲੀ ਹੈ।

LEAVE A REPLY

Please enter your comment!
Please enter your name here