Friday, September 20, 2024
Home Blog Page 4206

ਨਿਊਜ਼ੀਲੈਂਡ ਕਰੋਨਾ ਮੁਕਤ ਹੋਇਆ

ਵੈਲਿੰਗਟਨ, 8 ਜੂਨ ਨਿਊਜ਼ੀਲੈਂਡ ਨੇ ਕਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਲਿਆ ਹੈ। ਸਿਹਤ ਮਹਿਕਮੇ ਮੁਤਾਬਕ ਆਖ਼ਰੀ ਪੀੜਤ ਵਿਅਕਤੀ ਵੀ ਤੰਦਰੁਸਤ ਹੋ ਗਿਆ ਹੈ। ਇਸ ਤੋਂ ਬਾਅਦ ਪੂਰੇ ਮੁਲਕ ਵਿਚ ਖੁਸ਼ੀ ਦਾ ਮਾਹੌਲ ਹੈ। 50 ਲੱਖ ਦੀ ਆਬਾਦੀ ਵਾਲਾ ਨਿਊਜ਼ੀਲੈਂਡ ਹੁਣ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੋਵੇਗਾ ਜਿੱਥੇ ਮੁੜ ਤੋਂ ਫੁਟਬਾਲ ਸਟੇਡੀਅਮ ਦਰਸ਼ਕਾਂ ਦਾ ਸਵਾਗਤ ਕਰਨਗੇ ਤੇ ਭੀੜ-ਭੜੱਕੇ ਵਾਲੇ ਸਮਾਗਮ...

ਰਾਧਾ ਸੁਆਮੀ ਸਤਿਸੰਗ ਘਰ 31 ਅਗਸਤ ਤਕ ਰਹਿਣਗੇ ਬੰਦ

ਚੰਡੀਗੜ੍ਹ, 8 ਜੂਨ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਅੱਜ ਦੱਸਿਆ ਕਿ ਕਰੋਨਾ ਦੀ ਮਹਾਮਾਰੀ ਕਾਰਨ ਉਨ੍ਹਾਂ ਦੇ ‘ਸਤਿਸੰਗ ਘਰ’ 31 ਅਗਸਤ ਤਕ ਬੰਦ ਰਹਿਣਗੇ। ਕਰੋਨਾ ਮਹਾਮਾਰੀ ਦੇ ਟਾਕਰੇ ਲਈ ਪੰਜਾਬ ਸਰਕਾਰ ਵੱਲ ਮਦਦ ਦਾ ਹੱਥ ਵਧਾਉਂਦਿਆਂ ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸੰਤ ਨਿਰੰਕਾਰੀ ਮਿਸ਼ਨ ਨੇ ਆਪਣੇ ‘ਸਤਿਸੰਗ ਘਰ ਅਤੇ ਨਿਰੰਕਾਰੀ ਭਵਨ’ ਸਰਕਾਰ ਨੂੰ ਵਰਤੋਂ ਲਈ...

ਮੋਨਿਕਾ ਕਪਿਲ ਸਵਿਟਜ਼ਰਲੈਂਡ ਦੇ ਨਵੇਂ ਰਾਜਦੂਤ ਨਿਯੁਕਤ

ਨਵੀਂ ਦਿੱਲੀ, 8 ਜੂਨ ਵਿਦੇਸ਼ ਮੰਤਰਾਲੇ ਨੇ ਮੋਨਿਕਾ ਕਪਿਲ ਮੋਹਤਾ ਨੂੰ ਸਵਿਟਜ਼ਰਲੈਂਡ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ 1985 ਬੈਚ ਦੀ ਵਿਦੇਸ਼ ਸੇਵਾ ਅਫਸਰ ਮੋਹਤਾ ਹਾਲ ਦੀ ਘੜੀ ਸਵੀਡਨ ਵਿੱਚ ਭਾਰਤ ਦੇ ਰਾਜਦੂਤ ਹਨ। ਉਹ ਪੋਲੈਂਡ ਅਤੇ ਲਿਥੂਆਨੀਆ ਵਿੱਚ ਜੁਲਾਈ 2011 ਤੋਂ ਜਨਵਰੀ 2015 ਤਕ ਭਾਰਤ ਦੀ ਰਾਜਦੂਤ ਰਹਿ...

ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ , ਜੈਕਾਰਾ ਸਿੱਖਾ ਦੀ ਚੜਦੀ ਕਲਾ ਦਾ ਪ੍ਰਤੀਕ ਹੈ। ਕਿਸੇ ਨੂੰ ਹੱਕ ਨਹੀਂ ਕਿ ਇਸ ਵਿਚ ਤਬਦੀਲੀ ਕੀਤੀ ਜਾਵੇ

ਤਰਨ ਤਾਰਨ ੩੧ ਮਈ (ਦੇਸ਼ ਪੰਜਾਬ)ਪਿਛਲੇ ਦਿਨੀਂ ਉਲਪਿੰਕ ਖੇਡਾਂ ਦੇ ਦੌਰਾਨ ਹਾਕੀ ਦੀ ਖੇਡ ਵਿਚ ਭਾਰਤ ਵਾਸਤੇ ਤਿੰਨ ਵਾਰੀ ਸੋਨ ਤਮਗਾ ਜਿੱਤਣ ਵਾਲੇ ਸੀਨੀਅਰ ਸ੍ਰ. ਬਲਬੀਰ ਸਿੰਘ ਅਕਾਲ ਚਲਾਣਾ ਕਰ ਗਏ ਸਨ।ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਦਾ ਬਿਆਨ ਆਇਆ ਕੇ ਉਹਨਾਂ ਦੀ ਤਸਵੀਰ ਅਜਾਇਬ ਘਰ ਵਿਚ ਲਗਾਈ ਜਾਵੇਗੀ।ਪਰ ਇਸ ਤੋਂ ਬਾਅਦ ਅੱਜ...

ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ

ਯੂਰਪ ਤਕ ਵੀ ਪੁੱਜੀ ਰੋਸ ਦੀ ਅੱਗ ਵਾਸ਼ਿੰਗਟਨ, 1 ਜੂਨ ਮਿਨੇਸੋਟਾ ਵਿੱਚ ਪੁਲੀਸ ਹਿਰਾਸਤ ਵਿੱਚ ਸਿਆਹਫਾਮ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਤੀਜੇ ਦਿਨ ਪੁਲੀਸ ਨਾਲ ਤਣਾਅ ਵਧਣ ਦੇ ਬਾਅਦ ਮੁਜ਼ਾਹਰਾਕਾਰੀਆਂ ਨੇ ਵਾੲ੍ਹੀਟ ਹਾਊਸ ਦੇ ਆਲੇ ਦੁਆਲੇ ਕਈ ਥਾਵਾਂ ’ਤੇ ਅੱਗ ਲਾ ਦਿੱਤੀ। ਰਾਤ 11 ਵਜੇ ਕਰਫਿਊ ਲੱਗਣ ਤੋਂ ਇਕ...

ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’

0
ਹੁਣ ਨਹੀਂ ਮਿਲੇਗਾ ਡਾਬਰ ਚਵਨਪ੍ਰਾਸ਼ ਤੇ ਨੈਸਲੇ ਦੇ ਬਿਸਕੁਟ ਨਵੀਂ ਦਿੱਲੀ, 1 ਜੂਨ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐਫ) ਦੀਆਂ ਕੰਟੀਨਾਂ ਨੇ ਡਾਬਰ, ਵੀਆਈਪੀ ਇੰਡਸਟ੍ਰੀਜ਼, ਯੂਰੇਕਾ ਫੋਰਬਸ, ਜਕੁਆਰ, ਐੱਚਯੂਐੱਲ(ਫੂਡਜ਼), ਨੈਸਲੇ ਇੰਡੀਆ ਵਰਗੀਆਂ ਕੰਪਨੀਆਂ ਦੇ ਇਕ ਹਜ਼ਾਰ ਤੋਂ ਵਧ ਉਤਪਾਦਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਹੈ ਅਤੇ ਕਿਹਾ ਹੈ ਕਿ ਸਬੰਧਤ ਉਤਪਾਦਾਂ ਦੀ ਅੱਜ ਤੋਂ ਵਿਕਰੀ ਬੰਦ...

ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ

ਨਵੀਂ ਦਿੱਲੀ, 1 ਜੂਨ ਪੁਲੀਸ ਨੇ ਅੱਜ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲੈ ਲਿਆ। ਉਹ ‘ਆਪ’ ਸਰਕਾਰ ਖਿਲਾਫ਼ ਰਾਜਘਾਟ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਭਾਜਪਾ ਆਮ ਆਦਮੀ ਪਾਰਟੀ ’ਤੇ ਕਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਫੇਲ੍ਹ ਰਹਿਣ ਦਾ ਦੋਸ਼ ਲਾ ਰਹੀ ਹੈ। ਇਸੇ ਦੌਰਾਨ ਭਾਜਪਾ ਸਮਰਥਕਾਂ ਨੇ ਕਨਾਟ ਪਲੇਸ ’ਤੇ ਕੇਜਰੀਵਾਲ ਸਰਕਾਰ ਖਿਲਾਫ਼...

ਲੋੜਵੰਦਾਂ ’ਚ ਵੰਡੀ ਜਾਣ ਵਾਲੀ ਕਣਕ ’ਤੇ ਪਾਣੀ ਛਿੜਕਿਆ

ਪਠਾਨਕੋਟ, 26 ਮਈ ਪਿੰਡ ਕਾਨਵਾਂ ਦੀ ਦਾਣਾਮੰਡੀ ’ਚ ਜਮ੍ਹਾਂ ਕਣਕ ਦੀਆਂ ਬੋਰੀਆਂ ’ਤੇ ਮੋਟਰ ਨਾਲ ਪਾਣੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਣਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਵੰਡੀ ਜਾਣੀ ਸੀ ਤੇ ਪਾਣੀ ਪਾ ਕੇ ਇਨ੍ਹਾਂ ਦਾ ਭਾਰ ਵਧਾਇਆ ਜਾ ਰਿਹਾ ਸੀ। ਇਸ ਦੀ ਸ਼ਿਕਾਇਤ ਜੀਓਜੀ ਤੇ ਪਿੰਡ ਦੇ ਸਰਪੰਚ ਵੱਲੋਂ ਕੀਤੇ ਜਾਣ ’ਤੇ...

ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’

ਵਾਸ਼ਿੰਗਟਨ, 27 ਮਈ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਤਣਾਅ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਦੋਵਾਂ ਗੁਆਂਢੀਆਂ ਦੀ ਸੁਲ੍ਹਾ-ਸਫਾਈ ਕਰਵਾਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਟਰੰਪ ਭਾਰਤ-ਪਾਕਿਸਤਾਨ ਵਿਚਾਲੇ ਵਿਚੋਲਗੀ ਲਈ ਕਈ ਵਾਰ ਪੇਸ਼ਕਸ਼ ਕਰ ਚੁੱਕੇ ਹਨ ਪਰ ਭਾਰਤ ਨੇ ਉਨ੍ਹਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਹੈ।

ਘਰੇਲੂ ਉਡਾਣਾਂ ਮੁੜ ਸ਼ੁਰੂ ਹੋਈਆਂ, 100 ਤੋਂ ਵੱਧ ਰੱਦ

ਨਵੀਂ ਦਿੱਲੀ, 25 ਮਈ ਕਰੋਨਾ ਪੀੜਤਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਅਤੇ ਵੱਖ ਵੱਖ ਸੂਬਿਆਂ ਵੱਲੋਂ ਹਵਾਈ ਅੱਡੇ ਖੋਲ੍ਹਣ ਵਿੱਚ ਨਾਖੁਸ਼ੀ ਜਤਾਉਣ ਦੇ ਬਾਵਜੂਦ ਦੇਸ਼ ਵਿੱਚ ਅੱਜ ਦੋ ਮਹੀਨਿਆਂ ਦੇ ਵਕਫ਼ੇ ਬਾਅਦ ਘਰੇਲੂ ਹਵਾਈ ਸੇਵਾ ਮੁੜ ਬਹਾਲ ਹੋ ਗਈ। ਅੱਜ 100 ਤੋਂ ਵਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -