ਫਿਰਕਾਪ੍ਰਸਤੀ …..ਆਹ ਇਕੋ ਚੈਨਲ ਦੀਆਂ ਦੋ ਖਬਰਾਂ ਹਨ..(ਸਭਰਾ) 3 ਮਈ

0
1499

ਫਿਰਕਾਪ੍ਰਸਤੀ …..ਆਹ ਇਕੋ ਚੈਨਲ ਦੀਆਂ ਦੋ ਖਬਰਾਂ ਹਨ..(ਸਭਰਾ) 3 ਮਈ
ਖਬਰ ਦਾ ਰੁਖ਼ ਵੇਖੋ। ਜਲੰਧਰ ਵਿਚ ਇਕ ਨੌਜਵਾਨ ਵਲੋਂ ਕਾਰ ਨਾ ਰੋਕਣ ਦੀ ਘਟਨਾ ਹੈ ਤੇ ਤਰਨਤਾਰਨ ਵਿਚ ਕੁਝ ਵਿਅਕਤੀਆਂ ਦੀ ਪੁਲਸ ਨਾਲ ਹਥੋਪਾਈ ਦੀ ਘਟਨਾ ਹੈ। ਦੋਵੇੰ ਘਟਨਾਵਾਂ ਹੀ ਅਫਸੋਸਨਾਕ ਹਨ ਜਿਨ੍ਹਾਂ ਨੂੰ ਸਹੀ ਨਹੀ ਠਹਿਰਾਇਆ ਜਾ ਸਕਦਾ।
ਖਬਰ ਪ੍ਰਸਾਰਤ ਕਰਨ ਵਾਲਾ ਇਕੋ ਚੈਨਲ ਹੈ ਤੇ ਦੋਵਾਂ ਖਬਰਾਂ ਪ੍ਰਤੀ ਪਹੁੰਚ ਵੱਖਰੀ ਵੱਖਰੀ। ਕੀ ਇਨ੍ਹਾਂ ਨੂੰ ਜਲੰਧਰ ਵਾਲੇ ਨੌਜਵਾਨ ਦਾ ਧਰਮ ਨਾ ਪਤਾ ਲੱਗਿਆ ਹੋਊ? ਸ਼ਾਇਦ ਇਸੇ ਕਰਕੇ ਖਬਰ ਵਿਚ ਉਹਦਾ ਕੋਈ ਜ਼ਿਕਰ ਨਹੀ। ਜਾਂ ਫੇਰ ਉਹ ਗੈਰਸਿਖ ਹੋਵੇਗਾ ਜਾਂ ਫਿਰ ਉਹਦੀ ਦਾੜ੍ਹੀ ਕੇਸ ਤੇ ਪੱਗ ਨਹੀ ਸੀ ਇਸ ਕਰਕੇ ਮਜ਼ਹਬੀ ਰੰਗਤ ਨਹੀ ਦਿੱਤੀ ਜਾ ਸਕੀ।
ਦੂਜੀ ਖਬਰ ਦਾ ਸਿਰਲੇਖ ਵੇਖੋ! ਜਿਸ ਵਿਚ ਕਿਹਾ ਗਿਆ ਹੈ ਪਟਿਆਲਾ ਵਾਂਗ ਸਿਖ ਤੇ ਪੁਲਿਸ ਦੇ ਤਰਨਤਾਰਨ ਵਿਚ ਸਿੰਗ ਫਸੇ।
ਇਥੇ ਘਟਨਾ ਵਿਚ ਸ਼ਾਮਲ ਲੋਕ ਸਿਖ ਹੋ ਗਏ ਹਨ। ਕਿਉਂਕਿ ਉਹ ਪੱਗ ਦਾੜ੍ਹੀ ਵਾਲੇ ਹਨ। ਕੀ ਮੀਡੀਆ ਬਿਨ੍ਹਾਂ ਪੱਗ ਦਾੜ੍ਹੀ ਵਾਲਿਆਂ ਨੂੰ ਗ਼ੈਰ ਸਿਖ ਲਿਖਦਾ ਹੈ? ਕੀ ਕਿਸੇ ਬਹੁਗਿਣਤੀ ਨਾਲ ਸਬੰਧਤ ਕਿਸੇ ਵਿਅਕਤੀ ਦਾ ਕਿਸੇ ਘਟਨਾ ਵਿਚ ਸ਼ਾਮਲ ਹੋਣ ਕਰਕੇ ਉਹਦੇ ਮਜ਼ਹਬ ਦਾ ਉਚੇਚਾ ਜ਼ਿਕਰ ਹੁੰਦਾ ਹੈ? ਫੇਰ ਤਾਂ ਪੁਲਿਸ ਵਾਲਾ ਵੀ ਦਸਤਾਰਧਾਰੀ ਹੈ ਉਸ ਨੂੰ ਵੀ ਕਹਿ ਦਿੰਦੇ ਕਿ ਸਿਖਾਂ ਨੇ ਸਿਖ ਪੁਲਿਸ ਵਾਲੇ ਨਾਲ ਝੜਪ ਕੀਤੀ।
ਜਿੰਨੀ ਮਜ਼ਹਬੀ ਨਫਰਤ ਭਾਰਤੀ ਚੈਨਲ ਫੈਲਾ ਰਹੇ ਹਨ ਇਹ ਕਿਸੇ ਮਹਾਂਮਾਰੀ ਤੋਂ ਘੱਟ ਨਹੀ। ਇਸੇ ਮਾਨਸਕ ਬਿਮਾਰੀ ਦੀ ਲਾਗ ਦੇ ਸ਼ਿਕਾਰ ਪੰਜਾਬ ਜਾਂ ਪੰਜਾਬੀ ਦੇ ਨਾਂ ਤੇ ਚਲਦੇ ਮੀਡੀਆ ਅਦਾਰੇ ਅਤੇ ਪੱਤਰਕਾਰ ਵੀ ਹੋ ਰਹੇ ਹਨ। ਤਾਜ਼ਾ ਉਦਾਹਰਣ ਤੁਹਾਡੇ ਸਾਹਮਣੇ ਹੈ।
ਗ਼ੈਰਕਾਨੂੰਨੀ ਕਰਨ ਵਾਲਾ ਦੋਸ਼ੀ ਹੈ ਤੇ ਉਹਦੇ ਤੇ ਕਾਰਵਾਈ ਹੋ ਹੀ ਜਾਣੀ ਹੈ। ਵੈਸੇ ਇਹ ਵੀ ਇਕ ਪੱਖ ਹੈ ਕਿ ਬਹੁਤੀ ਵਾਰ ਸਰਕਾਰੀ ਅਦਾਰੇ ਜਾਂ ਅਧਿਕਾਰੀਆਂ ਦੀ ਗ਼ੈਰਕਾਨੂੰਨੀ ਖਿਲਾਫ ਕੋਈ ਕਾਰਵਾਈ ਨਹੀ ਹੁੰਦੀ।
ਬਾਕੀ ਅਸਲ ਗੱਲ ਕੀ ਹੋਈ ਘਟਨਾ ਸਥਾਨ ਤੇ ਹਾਜਰ ਲੋਕਾਂ ਤੋਂ ਬਿਨਾਂ ਬਿਹਤਰ ਕੋਈ ਨਹੀ ਜਾਣਦਾ। ਬਾਕੀ ਸਾਰੇ ਲੋਕ ਮੀਡੀਆ ਵਲੋਂ ਦਿੱਤੀ ਖਬਰ ਤੇ ਯਕੀਨ ਕਰ ਲੈਂਦੇ ਹਨ ਕਿ ਇਵੇਂ ਹੀ ਹੋਇਆ ਹੋਵੇਗਾ। ਪਰ ਮੀਡੀਆ ਜਿਵੇਂ ਖਬਰਾਂ ਸਜਾ ਰਿਹਾ ਹੈ ਤੇ ਉਸਨੂੰ ਮਜ਼ਹਬੀ ਰੰਗ ਚਾੜ੍ਹ ਰਿਹਾ ਹੈ ਇਹ ਫੈਲਾਇਆ ਜਾਂਦਾ ਜ਼ਹਿਰ ਲੋਕਾਂ ਨੂੰ ਜੁੜਨ ਨਹੀ ਦੇਵੇਗਾ।

LEAVE A REPLY

Please enter your comment!
Please enter your name here