ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੋੜਵੰਦ ਰਾਗੀ,ਪ੍ਰਚਾਰਕ, ਸੇਵਾਦਾਰ,ਗ੍ਰੰਥੀ ,ਪਾਠੀ ਸਿੰਘਾਂ ਵਾਸਤੇ ਰਾਸ਼ਨ ਮੁਹੱਈਆ।

0
1472
ਚੇਅਰਮੈਨ ਰਾਣਾਇੰਦਰਜੀਤ ਸਿੰਘ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਲੋੜਵੰਦ ਰਾਗੀ,ਪ੍ਰਚਾਰਕ, ਸੇਵਾਦਾਰ,ਗ੍ਰੰਥੀ ,ਪਾਠੀ ਸਿੰਘਾਂ ਵਾਸਤੇ ਰਾਸ਼ਨ ਮੁਹੱਈਆ।
ਖਾਲੜਾ 3 ਮਈ (ਗੁਰਪ੍ਰੀਤ ਸਿੰਘ ) ਅਜੋਕੇ ਸਮੇਂ ਵਿਚ ਕਰੋਨਾਂ ਵਾਇਰਸ ਦੇ ਚਲਦਿਆਂ ਜਿਥੇ ਵੱਖ ਵੱਖ ਜਥੇਬੰਧੀਆਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਪ੍ਰੀਵਾਰਾਂ ਨੂੰ ਰਾਸ਼ਨ ਅਤੇ ਰੋਜਾਨਾਂ ਲੋੜ ਦੀਆਂ ਵਸਤੂਆ ਪੁਜਦੀਆਂ ਕੀਤੀਆਂ ਜਾ ਰਹੀਆਂ ਹਨ।ਅਜਿਹੇ ਵਿਚ ਗੁਰਮਤਿ ਪ੍ਰਚਾਰ ਵਿਚ ਜੁਟੀ ਮਿਸ਼ਨਰੀ ਲਹਿਰ ਸੰਸਥਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੀ ਪਿੱਛੇ ਨਹੀਂ ਕਾਲਜ ਵੱਲੋਂ ਉਚੇਚੇ ਤੌਰ ਤੇ ਇਸ ਔਖੀ ਘੜੀ ਦੇ ਸਮੇਂ ਵਿਚ ਜਿਹੜੇ ਲੋਕ ਸਿੱਖ ਧਰਮ ਦੇ ਪ੍ਰਚਾਰ ਵਿਚ ਜੱੁਟੇ ਹੋਏ ਹਨ।ਜਿਹਨਾਂ ਵਿਚ ਰਾਗੀ, ਪ੍ਰਚਾਰਕ, ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ,ਪਾਠੀ ਸੇਵਾਦਾਰ ਜਾਂ ਹੋਰ ਜੋ ਇਸ ਸਮੇਂ ਵਿਚ ਅਤੀ ਲੋੜਵੰਦ ਹਨ।ਉਹਨਾਂ ਵਾਸਤੇ ਵੱਖ ਵੱਖ ਜਿਲਿਆਂ ਜਿਵੇਂ ਕਿ ਲੁਧਿਆਣਾ, ਤਰਨ ਤਾਰਨ, ਹੁਸ਼ਿਆਰਪੁਰ, ਜਲੰਧਰ ਅਤੇ ਅੰਮਿ੍ਰਤਸਰ ਆਦਿ ਥਾਵਾਂ ਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਤਾਂ ਕਿ ਉਹ ਇਹਨਾਂ ਥਾਵਾਂ ਤੋਂ ਆਪਣੀ ਲੋੜ ਮੁਤਾਬਕ ਰਾਸ਼ਨ ਪ੍ਰਾਪਤ ਕਰ ਸਕਦੇ ਹਨ ।ਇਸ ਸਬੰਧੀ ਫੋਨ ਤੇ ਗੱਲ ਕਰਦਿਆਂ ਕਾਲਜ ਦੇ ਚੇਅਰਮੈਨ ਰਾਣਾਇੰਦਰਜੀਤ ਸਿੰਘ ਹੋਰਾਂ ਨੇ ਕਿਹਾ ਕਿ ਅਸੀ ਪਹਿਲਾਂ ਇਹ ਪੇਸ਼ਕਸ਼ ਸਿਰਫ ਲੁਧਿਆਣਾ ਵਾਸਤੇ ਹੀ ਕੀਤੀ ਸੀ।ਪਰ ਸਾਡੇ ਕੋਲ ਸਾਰੇ ਪੰਜਾਬ ਤੋਂ ਹੀ ਫੋਨ ਆਉਣੇ ਸ਼ੁਰੂ ਹੋ ਗਏ ਸਨ।ਜਿਸ ਕਾਰਨ ਅਸੀਂ ਆਪਣੇ ਸਹਿਯੋਗੀ ਸੱਜਣਾਂ ਦੇ ਵੱਖ ਵੱਖ ਸ਼ਹਿਰਾਂ ਦੇ ਨੰਬਰ ਜਾਰੀ ਕੀਤੇ ਹਨ।ਤਾਂ ਕਿ ਲੋੜਵੰਦ ਵੀਰਾਂ ਨੂੰ ਉਹਨਾਂ ਥਾਵਾਂ ਤੋਂ ਰਾਸ਼ਨ ਮੁਹੱਈਆ ਕਰਵਾਇਆ ਜਾ ਸਕੇ।ਉਹਨਾਂ ਕਿਹਾ ਕਿ ਪਹਿਲਾਂ ਅਸੀਂ 20/25 ਦਿਨ ਕਾਲਜ ਵਿਖੇ ਲੰਗਰ ਤਿਆਰ ਕਰਕੇ ਨੇੜਲੀਆਂ ਥਾਵਾਂ ਤੇ ਪਹੁੰਚਾਉਣ ਦੀ ਸੇਵਾ ਨਿਭਾਹੀ।ਪਰ ਬਾਅਦ ਵਿਚ ਪ੍ਰਸ਼ਾਸ਼ਣ ਦੇ ਕਹਿਣ ਤੇ ਕਿ ਇਸ ਨਾਲ ਕੋਵਿਡ 19 ਦਾ ਖਤਰਾ ਵੱਧ ਸਕਦਾ ਹੈ।ਇਸ ਉਪਰੰਤ ਸਾਡੇ ਵੱਲੋਂ ਸੁੱਕੇ ਰਾਸ਼ਨ ਦੀ ਸੇਵਾ ਆਰੰਭ ਕੀਤੀ ਗਈ।ਅਜਿਹੇ ਵਿਚ ਸਾਡੇ ਪਾਸ ਦੋ ਕੁ ਰਾਗੀ ਸਿੰਘ ਆਏ ਉਹਨਾਂ ਕਿਹਾ ਕਿ ਸਾਡੇ ਪਾਸ ਰਾਸ਼ਨ ਨਹੀਂ ਹੈ। ਅਤੇ ਇਸ ਨੂੰ ਧਿਆਨ ਵਿਚ ਰੱਖਦਿਆਂ ਹੀ ਸਾਡੇ ਵੱਲੋਂ ਇਹ ਨੰਬਰ ਸ਼ੋਸ਼ਲ ਮੀਡੀਆ ਤੇ ਜਾਰੀ ਕੀਤੇ ਗਏ ਹਨ।

LEAVE A REPLY

Please enter your comment!
Please enter your name here