ਮਿਸ਼ਨਰੀ ਲਹਿਰ ਦੇ ਮੋਢੀ ਅਤੇ ਥੰਮ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਦਾ ਸਦੀਵੀ ਵਿਛੋੜਾ। ਸਿੱਖ ਕੌਮ ਹਮੇਸ਼ਾਂ ਯਾਦ ਰਖੇਗੀ ਉਹਨਾਂ ਦੀਆਂ ਸੇਵਾਵਾਂ।

0
1505
ਪ੍ਰਿੰਸੀਪਲ ਸੁਰਜੀਤ ਸਿੰਘ

ਮਿਸ਼ਨਰੀ ਲਹਿਰ ਦੇ ਮੋਢੀ ਅਤੇ ਥੰਮ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਦਾ ਸਦੀਵੀ ਵਿਛੋੜਾ।ਸਿੱਖ ਕੌਮ ਹਮੇਸ਼ਾਂ ਯਾਦ ਰਖੇਗੀ ਉਹਨਾਂ ਦੀਆਂ ਸੇਵਾਵਾਂ।
ਫਰੈਂਕਫੋਰਟ 29 ਅਪ੍ਰੈਲ (ਦਪ) 1947 ਤੋਂ ਬਾਅਦ ਦਿੱਲੀ ਵਿਚ ਸਿੱਖ ਮਿਸ਼ਨਰੀ ਲਹਿਰ ਚਲਾਉਣ ਲਈ ਸਰਦਾਰ ਭਾਗ ਸਿੰਘ ਅੰਬਾਲੇ ਵਾਲਿਆਂ ਨੇ ਸਿਰ ਤੋੜ ਯਤਨ ਕੀਤਾ। ਇਸ ਲਹਿਰ ਦੇ ਮੋਢੀਆਂ ਵਿਚੋਂ ਪ੍ਰਿੰਸੀਪਲ ਸੁਰਜੀਤ ਸਿੰਘ, ਸਰਦਾਰ ਮਹਿੰਦਰ ਸਿੰਘ ਜੋਸ਼, ਕੰਵਰ ਮਹਿੰਦਰ ਪ੍ਰਤਾਪ ਸਿੰਘ, ਸਰਦਾਰ ਮਨਮੋਹਣ ਸਿੰਘ, ਸਰਦਾਰ ਗੁਰਚਰਨ ਸਿੰਘ ਆਦਿ ਵੱਡੀਆਂ ਸਖਸ਼ੀਅਤਾਂ ਨੇ ਸਿੱਖ ਕੌਮ ਦੀ ਬੇਹਤਰੀ, ਸਿੱਖ ਸਿਧਾਂਤ ਨੂੰ ਘਰ ਘਰ ਪਹੁੰਚਾਉਣ ਲਈ ਆਪਣੇ ਜੀਵਨ ਵਿਚ ਬਹੁਤ ਵੱਡੇ ਉਪਰਾਲੇ ਕੀਤੇ ਨਿਰ ਸੰਦੇਹ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਅਤੇ ਰਹਿਤ ਮਰਯਾਦਾ ਪ੍ਰਤੀ ਵਚਨਬੰਧ ਹੁੰਦਿਆਂ ਸਾਰੀ ਜ਼ਿੰਦਗੀ ਇਸ ਕਾਰਜ ਤੇ ਲਾ ਦਿੱਤੀ ਪ੍ਰਿੰਸੀਪਲ ਸੁਰਜੀਤ ਸਿੰਘ ਆਪਣੇ ਆਪ ਵਿਚ ਇਕ ਸੰਸਥਾ ਸਨ ਜਿੰਨਾ ਨੇ ਬਹੁਤਾਤ ਵਿਚ ਗੁਰਮਤਿ ਸਿਧਾਂਤਾਂ ਨੂੰ ਸਮਝਣ ਵਾਲੀਆਂ ਮੁਕੰਮਲ ਪੁਸਤਕਾਂ, ਸਿੱਖ ਫੁਲਵਾੜੀ ਮਾਸਿਕ ਪੱਤਰ ਅਤੇ ਕਿਤਾਬਚੇ ਤਿਆਰ ਕੀਤੇ। ਸਿੱਖ ਮਾਰਗ ਤੇ ਹਰ ਹਫਤੇ ਉਹਨਾਂ ਦਾ ਇਕ ਲੇਖ ਆਉਂਦਾ ਸੀ।ਜੀਵਨ ਦੇ ਆਖਰੀ ਪੜਾਅ ਤੱਕ ਸਿਹਤ ਢਿੱਲੀ ਹੋਣ ਦੇ ਬਾਵਜੂਦ ਵੀ ਉਹ ਆਨਲਾਈਨ ਕਲਾਸਾਂ ਰਾਹੀਂ ਗੁਰਮਤਿ ਦੀ ਖੁਸ਼ਬੂ ਬਿਖੇਰਦੇ ਰਹੇ। ਆਪਣੀ ਜਿੰਦਗੀ ਦੇ ਆਖਰੀ ਦਿਨ ਵੀ ਪ੍ਰਿੰਸੀਪਲ ਜੀ ਨੇ ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਚਾਰ ਨਾਲ ਨਿਹਾਲ ਕੀਤਾ। ਗਿਆਨੀ ਜੀ ਦੇ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਮਿਸ਼ਨਰੀ ਲਹਿਰ ਦਾ ਇਕ ਹੋਰ ਥੰਮ ਡਿੱਗ ਪਿਆ ਹੈ। ਅਕਾਲਪੁਰਖ ਸਾਰੇ ਸੰਬੰਧੀਆ, ਤੇ ਮਿਸ਼ਨਰੀ ਪ੍ਰੀਵਾਰ ਨੂੰ ਰਜ਼ਾ ਵਿਚ ਰਾਜ਼ੀ ਰਹਿਣ ਦੀ ਹਿੰਮਤ ਬਖਸ਼ੇ ਤੇ ਗਿਆਨੀ ਜੀ ਦੀ ਧਰਮ ਪ੍ਰਚਾਰ ਲਈ ਦ੍ਰਿੜਤਾ ਤੇ ਪਹਿਰਾ ਦੇਣ ਦਾ ਬੱਲ ਬਖਸ਼ੇ ਉਹ ਅੱਜ ਸੰਸਾਰਕ ਯਾਤਰਾ ਪੂਰੀ ਕਰਕੇ ਚੜ੍ਹਾਈ ਕਰ ਗਏ ਹਨ ਉਨ੍ਹਾਂ ਦੀ ਕੀਤੀ ਹੋਈ ਸੇਵਾ ਨੂੰ ਸਿੱਖ ਕੌਮ ਸਦਾ ਯਾਦ ਕਰਦੀ ਰਹੇਗੀ ।ਇਸ ਸਬੰਧੀ ਗੱਲ ਕਰਦਿਆਂ ਸਮੂਹ ਸਟਾਫ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ, ਚੇਅਰਮੈਨ ਰਾਣਾਇੰਦਰਜੀਤ ਸਿੰਘ, ਪ੍ਰੋ. ਸਰਬਜੀਤ ਸਿੰਘ ਧੂੰਦਾ, ਗਿ. ਸੁਖਵਿੰਦਰ ਸਿੰਘ ਦਦੇਹਰ, ਗਿ. ਗੁਰਜੰਟ ਸਿੰਘ ਰੂਪੋਵਾਲੀ, ਭਾਈ ਹਰਜਿੰਦਰ ਸਿੰਘ ਸਭਰਾ , ਭਾਈ ਸੰਦੀਪ ਸਿੰਘ ਖਾਲੜਾ, ਕੈਪਟਨ ਅਵਤਾਰ ਸਿੰਘ, ਨਛੱਤਰ ਸਿੰਘ ਭਾਂਬੜੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਸਦੀਵੀ ਵਿਛੋੜੇ ਨੂੰ ਦਿਲੋਂ ਮਹਿਸੂਸ ਕਰਦਿਆਂ ਉਹ ਪਰਵਾਰ ਨਾਲ ਡੂੰਘੀ ਹਮਦਰਦੀ ਪਰਗਟ ਕਰਦੇ ਹਨ।

LEAVE A REPLY

Please enter your comment!
Please enter your name here