Monday, September 23, 2024
Home Blog Page 4372

ਖ਼ਾਲਿਸਤਾਨ: ਜਥੇਦਾਰ ਦੇ ਬਿਆਨ ਮਗਰੋਂ ਅਕਾਲੀ ਦਲ ਨੂੰ ਘੇਰਨ ਦੀ ਵਿਉਂਤਬੰਦੀ

ਅੰਮ੍ਰਿਤਸਰ, 7 ਜੂਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਦੀ ਵਿਉਂਤਬੰਦੀ ਕਰ ਲਈ ਹੈ। ਕਾਂਗਰਸੀ ਵਿਧਾਇਕਾਂ ਨੇ ਨਾ ਸਿਰਫ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪੂਰੇ ਮਾਮਲੇ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਆਖਿਆ ਹੈ। ਅੰਮ੍ਰਿਤਸਰ ਪੱਛਮੀ ਵਿਧਾਨ...

ਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ਵਿਚ ਵਾਧਾ

ਲੰਡਨ, 11 ਜੂਨ ਯੂਕੇ ਅਦਾਲਤ ਨੇ ਵੀਰਵਾਰ ਨੂੰ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ਵਿੱਚ 9 ਜੁਲਾਈ ਤੱਕ ਵਾਧਾ ਕਰ ਦਿੱਤਾ ਹੈ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 2 ਬਿਲੀਅਨ ਡਾਲਰ ਦੇ ਘਪਲੇ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਭਾਰਤ ਹਵਾਲੇ ਕੀਤੇ ਜਾਣ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। ਉਹ ਲੰਡਨ ਦੀ ਵੈਸਟਮਿਨਸਟਰ ਮੈਜਿਸਟਰੇਟ ਕੋਰਟ ਵਿੱਚ ਵੀਡੀਓ...

ਕਰੋਨਾ: ਪੰਜਾਬ ’ਚ ਮੁੜ ਲੱਗਣਗੀਆਂ ਪਾਬੰਦੀਆਂ

ਚੰਡੀਗੜ੍ਹ, 11 ਜੂਨ ਕੋਵਿਡ-19 ਦੇ ਸਮਾਜਿਕ ਫੈਲਾਅ ਦੇ ਖਤਰੇ ਦੇ ਡਰੋਂ ਪੰਜਾਬ ਵਿੱਚ ਸ਼ਨਿਚਰਵਾਰ ਤੋਂ ਮੁੜ ਪਾਬੰਦੀਆਂ ਲੱਗਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜਿਕ ਫੈਲਾਅ ਦਾ ਖਤਰਾ ਭਾਂਪਦਿਆਂ ਲੌਕਡਾਊਨ ਦੀ ਵਾਪਸੀ ਦਾ ਰਾਹ ਖੋਲ੍ਹ ਦਿੱਤਾ ਹੈ। ਮਾਹਿਰਾਂ ਤੋਂ ਸੰਕੇਤ ਮਿਲੇ ਹਨ ਕਿ ਅਗਸਤ ਦੇ ਅਖੀਰ ’ਚ ਮਹਾਮਾਰੀ ਦਾ ਸਿਖਰ ਹੋ ਸਕਦਾ ਹੈ। ਮੁੱਖ ਮੰਤਰੀ...

ਗੈਸ ਟੈਂਕਰ ਕਾਰ ’ਤੇ ਪਲਟਿਆ: ਦੋ ਦੀ ਮੌਤ; ਇਕ ਜ਼ਖ਼ਮੀ

ਜਲੰਧਰ, 10 ਜੂਨ ਇਥੋਂ ਥੋੜ੍ਹੀ ਦੂਰ ਨਕੋਦਰ ਰੋਡ ’ਤੇ ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਲਾਂਬੜਾ ਨੇੜੇ ਪ੍ਰਤਾਪਪੁਰਾ ਕੋਲ ਹੋਇਆ। ਤੇਜ਼ ਰਫ਼ਤਾਰ ਗੈਸ ਟੈਂਕਰ ਕਾਰ ’ਤੇ ਪਲਟ ਗਿਆ। ਕਾਰ ਵਿੱਚ ਸਵਾਰ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ, ਜਦ ਕਿ ਔਰਤ ਗੰਭੀਰ ਜ਼ਖ਼ਮੀ ਹੋ ਗਈ। ਕਾਰ ਵਿੱਚ ਇੱਕ ਨਿੱਜੀ...

15 ਮਿੰਟ ਦੇ ਤੂਫਾਨ ਨੇ ਨਾਭਾ ਵਿੱਚ ਮਚਾਈ ਤਬਾਹੀ; ਚਾਰ ਜ਼ਖ਼ਮੀ

ਨਾਭਾ, 10 ਜੂਨ ਅੱਜ ਨਾਭਾ ਇਲਾਕੇ ਵਿਚ ਤੇਜ਼ ਹਵਾਵਾਂ ਨਾਲ ਹੋਈ ਭਾਰੀ ਬਰਸਾਤ ਨਾਲ ਕਈ ਇਮਾਰਤਾਂ, ਰੁੱਖਾਂ, ਗੱਡੀਆਂ, ਬਿਜਲੀ ਦੇ ਟਰਾਂਸਫਾਰਮਰਾਂ ਦਾ ਕਾਫੀ ਨੁਕਸਾਨ ਹੋਇਆ। 15 ਮਿੰਟ ਚੱਲੀ ਤੇਜ਼ ਹਨੇਰੀ ਦੇ ਨਾਲ ਨਾਭਾ ਵਿੱਚ 20 ਐੱਮਐੱਮ ਬਰਸਾਤ ਹੋਈ। ਇਥੋਂ ਦੀ ਗੁਰਦਿਆਲ ਕੰਬਾਈਨ ਫੈਕਟਰੀ ਦਾ 2 ਬਿੱਘਾ ਸ਼ੈਡ ਡਿੱਗਣ ਕਾਰਨ 4 ਮੁਲਾਜ਼ਮ ਫੱਟੜ ਹੋ ਗਏ। ਫੈਕਟਰੀ...

ਬੀਬੀ ਜਗੀਰ ਕੌਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ

ਬੀਬੀ ਜਗੀਰ ਕੌਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਜਗੀਰ ਕੌਰ ਪਿਛਲੇ ਸਮੇਂ ਦੌਰਾਨ ਕਿਸੇ ਮਨ-ਮੁਟਾਵ ਕਰ ਕੇ ਬਹੁਤੇ ਸਰਗਰਮ ਨਹੀਂ ਸਨ। ਉਨ੍ਹਾਂ ਨੂੰ ਨਵੇਂ ਅਹੁਦੇ ਨਾਲ ਰਾਜ਼ੀ ਕਰਨ ਦਾ ਯਤਨ ਕੀਤਾ ਗਿਆ ਹੈ।

ਗਲਤ ਵੀਡੀਓ ਨੇ ਘਰ ਪੱਟਿਆ, ਸਹੁਰਿਆਂ ਨੇ ਨੂੰਹ ਘਰੋਂ ਕੱਢੀ

ਫ਼ਿਰੋਜ਼ਪੁਰ, 9 ਜੂਨ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਸੋਢੀ ਵਾਲਾ ਵਿਚ ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਅਸ਼ਲੀਲ ਵੀਡੀਓ ਵੇਖ ਕੇ ਆਪਣੀ ਨੂੰਹ ਨੂੰ ਘਰੋਂ ਕੱਢ ਦਿੱਤਾ। ਹਾਲਾਂਕਿ ਇਹ ਵੀਡਿਉ ਉਨ੍ਹਾਂ ਦੀ ਨੂੰਹ ਦੀ ਨਹੀਂ ਸੀ। ਵੀਡੀਓ ਵਾਲੀ ਲੜਕੀ ਦੀ ਸ਼ਕਲ ਨੂੰਹ ਨਾਲ ਮਿਲਦੀ ਜੁਲਦੀ ਸੀ। ਬਦਨਾਮੀ ਦੀ ਵਜ੍ਹਾ ਕਰਕੇ ਸਹੁਰੇ ਘਰੋਂ ਕੱਢੀ ਇਸ ਔਰਤ ਦੀ ਸ਼ਿਕਾਇਤ ’ਤੇ ਉਸ ਦੇ...

ਮੋਗਾ ’ਚ ਨੌਜਵਾਨ ਵੱਲੋਂ ਪੁਲੀਸ ’ਤੇ ਗੋਲੀਬਾਰੀ, ਹੌਲਦਾਰ ਦੀ ਮੌਤ

ਮੋਗਾ, 9 ਜੂਨ ਇਥੇ ਥਾਣਾ ਸਦਰ ਅਧੀਨ ਪਿੰਡ ਖੋਸਾ ਪਾਂਡੋ ਵਿੱਚ ਲੰਘੀ ਰਾਤ ਨੌਜਵਾਨ ਗੁਰਵਿੰਦਰ ਸਿੰਘ ਵੱਲੋਂ ਪੁਲੀਸ ਉੱਤੇ ਤਾਬੜਤੋੜ ਗੋਲੀਬਾਰੀ ਨਾਲ ਹੌਲਦਾਰ ਜਗਮੋਹਨ ਸਿੰਘ ਦੀ ਮੌਤ ਹੋ ਗਈ ਅਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਤੇ ਹੌਲਦਾਰ ਵੇਦਮ ਸਿੰਘ ਜ਼ਖ਼ਮੀ ਹੋ ਗਏ। ਪੁਲੀਸ ਫ਼ਾਈਰਿੰਗ ਦੌਰਾਨ ਮੁਲਜ਼ਮ ਗੋਲੀਆਂ ਚਲਾਉਂਦਾ ਗੱਡੀ ’ਚ ਫ਼ਰਾਰ ਹੋ ਗਿਆ ਅਤੇ...

ਨਿਊਜ਼ੀਲੈਂਡ ਕਰੋਨਾ ਮੁਕਤ ਹੋਇਆ

ਵੈਲਿੰਗਟਨ, 8 ਜੂਨ ਨਿਊਜ਼ੀਲੈਂਡ ਨੇ ਕਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਲਿਆ ਹੈ। ਸਿਹਤ ਮਹਿਕਮੇ ਮੁਤਾਬਕ ਆਖ਼ਰੀ ਪੀੜਤ ਵਿਅਕਤੀ ਵੀ ਤੰਦਰੁਸਤ ਹੋ ਗਿਆ ਹੈ। ਇਸ ਤੋਂ ਬਾਅਦ ਪੂਰੇ ਮੁਲਕ ਵਿਚ ਖੁਸ਼ੀ ਦਾ ਮਾਹੌਲ ਹੈ। 50 ਲੱਖ ਦੀ ਆਬਾਦੀ ਵਾਲਾ ਨਿਊਜ਼ੀਲੈਂਡ ਹੁਣ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੋਵੇਗਾ ਜਿੱਥੇ ਮੁੜ ਤੋਂ ਫੁਟਬਾਲ ਸਟੇਡੀਅਮ ਦਰਸ਼ਕਾਂ ਦਾ ਸਵਾਗਤ ਕਰਨਗੇ ਤੇ ਭੀੜ-ਭੜੱਕੇ ਵਾਲੇ ਸਮਾਗਮ...

ਰਾਧਾ ਸੁਆਮੀ ਸਤਿਸੰਗ ਘਰ 31 ਅਗਸਤ ਤਕ ਰਹਿਣਗੇ ਬੰਦ

ਚੰਡੀਗੜ੍ਹ, 8 ਜੂਨ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਅੱਜ ਦੱਸਿਆ ਕਿ ਕਰੋਨਾ ਦੀ ਮਹਾਮਾਰੀ ਕਾਰਨ ਉਨ੍ਹਾਂ ਦੇ ‘ਸਤਿਸੰਗ ਘਰ’ 31 ਅਗਸਤ ਤਕ ਬੰਦ ਰਹਿਣਗੇ। ਕਰੋਨਾ ਮਹਾਮਾਰੀ ਦੇ ਟਾਕਰੇ ਲਈ ਪੰਜਾਬ ਸਰਕਾਰ ਵੱਲ ਮਦਦ ਦਾ ਹੱਥ ਵਧਾਉਂਦਿਆਂ ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸੰਤ ਨਿਰੰਕਾਰੀ ਮਿਸ਼ਨ ਨੇ ਆਪਣੇ ‘ਸਤਿਸੰਗ ਘਰ ਅਤੇ ਨਿਰੰਕਾਰੀ ਭਵਨ’ ਸਰਕਾਰ ਨੂੰ ਵਰਤੋਂ ਲਈ...

Stay connected

0FansLike
0FollowersFollow
0SubscribersSubscribe

ਵੀਡੀਓ ਲਿੰਕ

- Advertisement -