ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?-ਪਰਮਪਾਲ ਸਿੰਘ ਸਭਰਾ

0
2072
ਪਰਮਪਾਲ ਸਿੰਘ ਸਭਰਾ

ਸ਼੍ਰੋਮਣੀ ਕਮੇਟੀ ਨੂੰ ਕੌਣ ਤੋੜਨਾ ਚਾਹੁੰਦਾ ਹੈ ?
ਸਿੱਖਾਂ ਦੀ ਸਿਰਮੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੁੱਖਤਾ ਦੇ ਗੁਰੂ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਲ ਸੇਵਾ ਵਿਚ ਕੁਤਾਹੀਆਂ ਕਰ ਕੇ , ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਲਾਪਤਾ ਕਰਨ ਦੇ ਪਾਪ ਦਾ ਸੰਤਾਪ ਭੋਗ ਰਹੀ ਹੈ ,ਇਸ ਤੋਂ ਵਡਾ ਕੋਈ ਸ਼ਰਮਨਾਕ ਕਾਰਾ ਨਹੀਂ ਹੋ ਸਕਦਾ ਕਿਓੰਕੇ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਆਗੂ ਜਮਾਤ ਇਹ ਮੰਨ ਚੁਕੀ ਹੈ ਕਿ ਇਹ ਕਾਰਾ ਸਾਡੇ ਨੱਕ ਥੱਲੇ ਹੋਇਆ , ਇਸ ਕੇਸ ਦੇ ਆਰੰਭ ਵਿਚ ਕੌਮ ਦੀ ਇਕ ਸੰਸਥਾ ਸਰਕਾਰ ਨੂੰ ਚਿੱਠੀ ਲਿਖ ਕੇ ਜੁਆਬ ਮੰਗਦੀ ਹੈ ਤਾਂ ਕਮੇਟੀ ਦੇ ਸੀ.ਮੀਤ ਪ੍ਰਧਾਨ ਅਤੇ ਅਧਿਕਾਰੀ ਜੁਆਬ ਵਿਚ ਸਿਆਸੀ ਸ਼ੋਸ਼ਾ ਛੱਡਦੇ ਹਨ ਕਿ ਕਮੇਟੀ ਨੂੰ ਬਦਨਾਮ ਕਾਰਨ ਦੀ ਸਾਜਿਸ਼ ਹੈ ,ਪੰਥ ਨੂੰ ਝੂਠ ਬੋਲਦੇ ਹਨ ਕਿ ਕੁਝ ਵੀ ਗ਼ਲਤ ਨਹੀਂ ਹੋਇਆ ,ਕੇਸ ਦੀ ਪੈਰਵਾਈ ਧਿਰ ਜਦ ਸਬੂਤਾਂ ਸਮੇਤ ਚਾਰਾਜੋਈ ਕਰਦੀ ਹੈ ਤਾਂ ਕਮੇਟੀ ਦੇ ਪ੍ਰਧਾਨ ਸਾਰਾ ਸੱਚ ਜਾਣਦੇ ਹੋਏ ਵੀ ਪੈਂਤੜੇ ਬਾਜੀ ਵਿਚ ਅਕਾਲ ਤਖ਼ਤ ਸਾਹਿਬ ਤੋਂ ਜਾਂਚ ਮੰਗਦੇ ਹਨ , ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਕਮੇਟੀ ਬਣਾ ਕੇ ਪੜਤਾਲ ਕਾਰਵਾਈ ਜਾਂਦੀ ਹੈ ਤਾਂ ਪਾਪ ਪੂਰੀ ਤਰਾਂ ਨੰਗਾ ਹੋ ਜਾਂਦਾ ਹੈ ,ਕਮੇਟੀ ਦੇ ਪ੍ਰਧਾਨ ਚੰਡੀਗ੍ਹੜੀਏ ਆਕਾ ਨਾਲ ਲੰਮੀ ਮੀਟਿੰਗ ਕਰ ਕੇ ਆਏ ਹੁਕਮਾਂ ਮੁਤਾਬਿਕ ਪਾਪ ਦਾ ਸੇਕ ਉਪਰ ਤੱਕ(ਅਕਾਲੀ ਦਾਲ) ਜਾਣ ਤੋਂ ਬਚਾਉਣ ਲਈ ਸਾਰਾ ਸੇਕ ਮੁਲਾਜਮਾਂ ਵੱਲ ਨੂੰ ਤੋਰ ਕੇ ਮੁਲਾਜਮਾਂ ਦੀ ਬਲੀ ਲੈਂਦੇ ਹਨ ਅਤੇ ਵਿਭਾਗੀ ਕਾਰਵਾਈ ਤੋਂ ਇਲਾਵਾ ਫੌਜਦਾਰੀ ਕੇਸ ਕਰਨ ਦਾ ਹੁਕਮ ਚਾੜਦੇ ਹਨ ,ਮੁਲਾਜਮਾਂ ਵਲੋਂ ਸੱਚ ਸਾਹਮਣੇ ਲਿਆਉਣ ਦੀ ਇਕੋ ਧਮਕੀ ਫੌਜਦਾਰੀ ਕੇਸ ਦੀ ਕਹਾਣੀ ਤੋਂ ਮੁਕਰਾ ਦੇਂਦੀ ਹੈ ,ਪ੍ਰਧਾਨ ਦੀ ਹਾਲਤ ਮਾਰਜੋ ਚਿੜੀਓ ਜੀਅ ਪਵੋ ਚਿੜੀਓ ਵਾਲੀ ਹੋ ਜਾਂਦੀ ਹੈ
ਪ੍ਰਧਾਨ ਆਖਦਾ ਹੈ ਕੇ ਅਸੀਂ ਆਪੇ ਹੀ ਸਜਾ ਲਾਂਵਾਂਗੇ
ਸਵਾਲ : ਮੁਜ਼ਰਮ ਆਪਣੀ ਸਜਾ ਆਪ ਕਿੰਜ ਤਹਿ ਕਰ ਸਕਦਾ ਹੈ ? ਜੇ ਤੁਸੀਂ ਖੁਦਮੁਖਤਿਆਰ ਹੁੰਦੇ ਤਾਂ 2016 ਤੋਂ ਅੱਜ ਤੱਕ ਸਰਕਾਰੀ ਤੇ ਘਰੇਲੂ ਆਡਿਟ ਹੋਣ ਤੇ ਬਾਵਜੂਦ ਇਹ ਘਪਲਾ ਆਪ ਕਿਓਂ ਨਹੀਂ ਫੜਿਆ ? ਸੰਸਥਾ ਤੋਂ ਬਾਹਰੀ ਵਕੀਲ ਸਾਹਿਬ ਨੂੰ ਸਾਰਾ ਪਤਾ ਲੱਗ ਗਿਆ ਤੁਹਾਨੂੰ ਕਿਓਂ ਨਹੀਂ ? ਸ਼੍ਰੋਮਣੀ ਸੰਸਥਾ ਦਾ ਵਕਾਰ ਮਿੱਟੀ ਵਿਚ ਮਿਲਾ ਕੇ ਜੱਦ ਜਿੰਮੇਵਾਰ ਹੀ ਪਾਪੀ ਹੋ ਜਾਣ ਚੋਰਾਂ ਨਾਲ ਰੱਲ ਜਾਣ ਤਾਂ ਪੰਥ ਕੀ ਕਰੇ ?
ਮੁੱਖ ਸਵਾਲ : ਹੁਣ ਦੱਸੋ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?

ਰਾਜਿੰਦਰ ਸਿੰਘ ਮਹਿਤਾ ਅਨੁਸਾਰ 2016 ਵਿਚ ਸਰੂਪ ਅਗਨਭੇਟ ਹੋਏ 5 ਤੇ 14 ਪਾਣੀ ਨਾਲ ਨੁਕਸਾਨੇ ਗਏ , ਦਫਤਰ ਦੇ ਨੋਟ ਅਨੂੰਸਾਰ 80 , ਪਰਦਾਪੋਸ਼ੀ, ਝੂਠ ,ਤੇ ਸਾਜਿਸ਼ ਕਮੇਟੀ ਕਰੇ ,ਪਸ਼ਚਾਤਾਪ ਤੋਂ 4 ਸਾਲ ਕਿਨਾਰਾ ਕਰੀ ਰੱਖਿਆ ,ਪਾਜ ਉੱਘੜਣ ਤੇ ਫੇਰ ਝੂਠ ਤੇ ਝੂਠ ਸਿਆਸੀ ਚਲਾਕੀਆਂ ਤੇ ਡਰਾਮੇ ਕਰੇ ਕਮੇਟੀ
ਮੁੱਖ ਸਵਾਲ : ਹੁਣ ਦੱਸੋ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?

ਅਕਾਲੀ ਦਲ ਦੀਆਂ ਵੋਟਾਂ ਖਾਤਰ ਬਲਾਤਕਾਰੀ ਸੋਦੇ ਸਾਧ ਨੂੰ ਤਖ਼ਤ ਦੀ ਦੁਰਵਰਤੋਂ ਕਰ ਕੇ ਮਾਫੀ ਦੁਆਈ ਤੇ ਸੱਚੇ ਸਿੱਧ ਹੋਣ ਲਈ 95 ਲੱਖ ਦੇ ਇਸ਼ਿਤਿਹਾਰ ਗੁਰੂ ਕੀ ਗੋਲਕ ਵਿਚੋਂ ਦਿੱਤੇ ,ਪੰਥ ਦੇ ਵਿਰੋਧ ਕਰਨ ਤੇ ਹੁਕਮਨਾਮਾ ਤਾਂ ਵਾਪਿਸ ਹੋ ਗਿਆ ਗੁਰੂ ਕੀ ਗੋਲਕ ਦਾ 95 ਲੱਖ ਕਿਸ ਖਾਤੇ ?
ਮੁੱਖ ਸਵਾਲ : ਹੁਣ ਦੱਸੋ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?

ਮੀਤ ਸਕੱਤਰ ਬਿਜੈ ਸਿੰਘ 60 ਲੱਖ ਦੇ ਘਪਲੇ ਵਿਚ ਇਕ ਸਾਲ ਤੋਂ ਸਸਪੈਂਡ ਹੋਵੇ ਤੇ ਉਹ ਧਰਨੇ ਤੇ ਬੈਠੇ ਨਿਹੰਗਾਂ ਨੂੰ ਡਾਂਗਾਂ ਮਾਰਨ ਦੀ ਅਗਵਾਈ ਕਰੇ ਕਿਸ ਅਧਾਰ ਤੇ ਕੀ ਇਹ ਮਿਲੀ ਭੁਗਤ ਨਹੀਂ ?
ਮੁੱਖ ਸਵਾਲ : ਹੁਣ ਦੱਸੋ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?

ਪੜਤਾਲੀਆ ਰਿਪੋਟ ਅਨੂੰਸਾਰ ਕਈ ਸਾਲ ਪਹਿਲਾਂ ਕਮੇਟੀ ਦੇ ਫਲਾਇੰਗ ਵਿਭਾਗ ਦੀ ਸਿਫਾਰਿਸ਼ ਸੀ ਕਿ ਬਾਜ ਸਿੰਘ ਅਤੇ ਕੰਵਲਜੀਤ ਸਿੰਘ ਦੀਆਂ ਚੋਰੀਆਂ ਅਤੇ ਘਪਲਿਆਂ ਨੂੰ ਵੇਖਦੇ ਹੋਏ ਇਹਨਾਂ ਨੂੰ ਕਿਸੇ ਵੀ ਜਿੰਮੇਵਾਰ ਅਹੁਦੇ ਤੇ ਨਹੀਂ ਲਾਉਣਾ ਫੇਰ ਵੀ ਓਹਨਾ ਦੋਵਾਂ ਨੂੰ ਆਕਾ ਖੁਸ਼ ਕਰਨ ਲਈ ਚੋਰ ਹੁੰਦੀਆਂ ਹੋਇਆਂ ਵੀ ਸਰੂਪਾਂ ਦੇ ਪਬਲੀਕੇਸ਼ਨ ਵਿਭਾਗ ਵਿਚ ਹੀ ਲਾਇਆ ਗਿਆ ਕਿਓਂ ?
ਮੁੱਖ ਸਵਾਲ : ਹੁਣ ਦੱਸੋ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?

ਸ਼੍ਰੋਮਣੀ ਕਮੇਟੀ ਨੇ 2008 ਵਿਚ ਇਕ ”ਜਾਗਤ ਜੋਤ ਗੁਰੂ ਗਰੰਥ ਸਾਹਿਬ” ਨਾਮ ਦਾ ਐਕਟ ਬਣਾ ਕੇ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦੀ ਭੇਟਾ ,ਛਪਾਈ ਤੇ ਸਤਿਕਾਰ ਨਿਰਧਾਰਤ ਕਰਨ ਲਈ ਜਿਸ ਕਮੇਟੀ ਨੂੰ ਅਧਿਕਾਰ ਦਿੱਤਾ ਸੀ ਉਸ ਵਿਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਪੰਜਾਬ ਪੁਲਿਸ ਦਾ ਸਿੱਖ ਅਧਿਕਾਰੀ ਲਾਉਣ ਦੀ ਕਵਾਇਦ ਤੋਂ ਸਿੱਖ ਪੰਥ ਨੂੰ ਕਦੋਂ ਜਾਣੂ ਕਰਵਾਇਆ ਸੀ ? ਅੱਜ ਆਖਦੇ ਹੋ ਸਰਕਾਰੀ ਦਖ਼ਲ ਨਹੀਂ ਹੋਣ ਦੇਣਾ ਪਰ ਗੁਰੂ ਸਾਹਿਬ ਨਾਲ ਸੰਬੰਧਤ ਇਸ ਐਕਟ ਵਿਚ ਸਰਕਾਰੀ ਦਖ਼ਲ ਕਿਸ ਨੇ ਕਰਵਾਇਆ ?
ਮੁੱਖ ਸਵਾਲ : ਹੁਣ ਦੱਸੋ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕੌਣ ਕਰ ਰਿਹਾ ਹੈ ?

ਇਥੇ ਸਿਰਫ ਉਹਨਾਂ ਸਾਜਿਸ਼ਾਂ ਦਾ ਹੀ ਜਿਕਰ ਕੀਤਾ ਹੈ ਜੋ ਪੰਥ ਨੇ ਉਜਾਗਰ ਕਰ ਦਿੱਤੀਆਂ ਹਨ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਨੂੰ ਲੋਟੂ ਟੋਲਿਆਂ ਦੀਆਂ ਜੋਕਾਂ ਚਿੰਬੜੀਆਂ ਹੋਇਆਂ ਹਨ ਜਿਨ੍ਹਾਂ ਨੇ ਇਕ ਨਹੀਂ ਹਜਾਰਾਂ ਕਰੋੜ ਦੇ ਘਪਲੇ ਕੀਤੇ ਹਨ ,ਅੱਜ ਜਦ ਉਹਨਾਂ ਚੋਰਾਂ ਤੋਂ ਹਿਸਾਬ ਮੰਗਿਆ ਜਾ ਰਿਹਾ ਹੈ ਤਾਂ ਕਮੇਟੀ ਨੂੰ ਤੋੜਨ ਦੀ ਸਾਜਿਸ਼ ਕਰਾਰ ਦਿੱਤਾ ਗਿਆ ,
ਕੀ ਚੋਰਾਂ ਨੂੰ ਹਜਾਰਾਂ ਕਰੋੜ ਲੁੱਟਣ ਦੀ ਖੁੱਲ ਦੇਈ ਰੱਖੀਏ ?
ਕੀ 100 ਸਾਲਾ ਸ਼੍ਰੋਮਣੀ ਸੰਸਥਾ ਹੋਣ ਕਾਰਨ ਅਧਿਕਾਰੀਆਂ ਨੂੰ ਲੁੱਟਣ ਦਾ ਲਾਈਸੇਂਸ ਮਿਲ ਗਿਆ ?
ਕੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਨਮਰਜੀਆਂ ਕਰਨ ਦਾ ਠੇਕਾ ਮਿਲ ਜਾਂਦਾ ਹੈ ?

ਸਰਕਾਰੀ ਸਾਜਿਸ਼ ਅਧੀਨ ਦਿੱਲੀ ਦੇ ਟੁਕੜਬੋਚ ਕਮੇਟੀ ਵਿਚ ਘਪਲੇ ਕਰ ਕੇ, ਸਿੱਖ ਕੌਮ ਵਿਚ ਕਮੇਟੀ ਦਾ ਸਤਿਕਾਰ ਮਿੱਟੀ ਕਰ ਰਹੇ ਹਨ ,ਅੱਜ ਗੁਰੂ ਅਤੇ ਪੰਥ ਦੇ ਅਕਿਰਤਘਣ ਪਹਿਚਾਨਣ ਦੀ ਲੋੜ ਹੈ , ਗੁਰੂ ਦੇ ਦਰ ਤੋਂ ਟੁਕੜ ਖਾ ਕੇ ਦਿੱਲੀ ਦੀ ਦਲਾਲੀ ਕਰਨ ਵਾਲੇ ਕਮੇਟੀ ਵਿਚਲੇ ਬਘਿਆੜਾਂ ਤੋਂ ਸਾਡੀ ਕੌਮੀ ਸੰਸਥਾ ਦੀ ਰਾਖੀ ਕਰਨੀ ਜਰੂਰੀ ਹੈ

ਸ਼੍ਰੋਮਣੀ ਕਮੇਟੀ ਦੀ ਵਕਾਲਤ ਕਰ ਰਹੇ ਵੀਰੋ ਬੇਨਤੀ ਹੈ ਕਿ ਸ਼ਰੀਰ ਦੇ ਕਿਸੇ ਅੰਗ ਵਿਚ ਜਖਮ ਹੋਣ ਤੇ ਜਦ ਕੀੜੇ ਪੈ ਜਾਂਦੇ ਹਨ ਤਾਂ ਉਸ ਅੰਗ ਦੀ ਸਫਾਈ ਕਰਨੀ ਬਹੁਤ ਜਰੂਰੀ ਹੁੰਦੀ ਹੈ ਨਹੀਂ ਤਾਂ ਕੀੜੇ ਸਾਰੇ ਸ਼ਰੀਰ ਵਿਚ ਫੈਲ ਜਾਂਦੇ ਹਨ ,ਪਾਵਨ ਸਰੂਪਾਂ ਦੀ ਪੈਰਵਾਈ ਕਰ ਰਹੀ ਕੋਈ ਵੀ ਧਿਰ ਸ਼੍ਰੋਮਣੀ ਕਮੇਟੀ ਜਾਂ ਪੰਥ ਦੀ ਵੈਰੀ ਨਹੀਂ ਹੈ , ਕੀੜਿਆਂ ਦੀ ਸਫਾਈ ਵਿਚ ਸਾਰੇ ਸਹਿਯੋਗ ਕਰੋ ਤਾਂਕਿ ਅਸੀਂ ਆਪਣੀ ਸ਼੍ਰੋਮਣੀ ਸੰਸਥਾ ਦਾ ਪੰਥ ਵਿਚ ਡਿੱਗਾ ਵਕਾਰ ਬਹਾਲ ਕਰ ਸਕੀਏ ,
ਸ਼੍ਰੋਮਣੀ ਕਮੇਟੀ ਵਿਚਲੇ ਚੋਰਾਂ ਦੀ ਨਿਸ਼ਾਨਦੇਹੀ ਕਾਰਨ ਵਾਲਿਆਂ ਨੂੰ ਪੰਥ ਦੋਖੀ ਸਿੱਧ ਕਰਕੇ ਵੀ ਲੋਟੂ ਚੋਰਾਂ ਤੋਂ ਮੁਕਤੀ ਨਹੀਂ ਹੋਣੀ
ਆਓ ਨਿੱਜੀ ਗਰਜਾਂ , ਧੜਿਆਂ ਦੀ ਕੁਕੜ ਖੇਹ ਤੋਂ ਉੱਤੇ ਉੱਠ ਕੇ ਰੱਲ ਮਿਲਕੇ ਸਾਂਝਾ ਚੋਰ ਤੇ ਚੋਰ ਦੀ ਮਾਂ ਮਾਰਨ ਦਾ ਪ੍ਰਣ ਕਰੀਏ

LEAVE A REPLY

Please enter your comment!
Please enter your name here