ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਬਾਬਾ ਦਲੀਪ ਸਿੰਘ ਜੀ ਨੰਗਲ ਲੁਬਾਣਾ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ ਕਰਵਾਏ ਗਏ

0
1714

ਫਰੈਂਕਫੋਰਟ 18 ਅਗਸਤ :- ਬਾਬਾ ਦਲੀਪ ਸਿੰਘ ਯਾਦਗਰ ਕਮੇਟੀ ਫਰੈਂਕਫੋਰਟ ਜਰਮਨੀ ਵੱਲੋ ਬਾਬਾ ਦਲੀਪ ਸਿੰਘ ਜੀ ਪਿੰਡ ਨੰਗਲ ਲੁਬਾਣਾ ਵਾਲਿਆ ਦੀ ਯਾਦ ਵਿੱਚ ਗੁਰਮਤਿ ਸਮਾਗਮ 16 ਅਗਸਤ 2020 ਨੂੰ ਗੁਰਦੂਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਕਰਵਾਏ ਗਏ। 14 ਅਗਸਤ ਨੂੰ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਜਿਸ ਦੇ ਭੋਗ ਦਿਨ ਐਤਵਾਰ 16 ਅਗਸਤ 2020 ਨੂੰ ਪਾਏ ਗਏ।।ਭੋਗ ਉਪਰੰਤ ਭਾਈ ਕੁਲਵਿੰਦਰ ਸਿੰਘ ਸਭਰਾਅ ਨੇ ਗੁਰਬਾਣੀ ਦੀ ਵਿਆਖਿਆ ਕੀਤੀ ।ਡਰੈਸਡਨ ਤੋ ਆਏ ਭਾਈ ਜਗਜੀਤ ਸਿੰਘ ਜਾਚਕ ਅਤੇ ਉਨਾਂ ਦੇ ਸਾਥੀ ਦੇ ਕਵੀਸ਼ਰ ਜਥੇ ਨੇ ਵਾਰਾਂ ਗਾ ਕੇ ਬਾਬਾ ਦਲੀਪ ਸਿੰਘ ਜੀ ਦੀ ਜੀਵਨੀ ਬਾਰੇ ਦੱਸਿਆ ਅਤੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸਮਾਗਮ ਨੂੰ ਪਿੰਡ ਨੰਗਲ ਲੁਬਾਣੇ ਦੀਆਂ ਯੂਰਪ ਭਰ ਦੀਆਂ ਸੰਗਤਾਂ ਅਤੇ ਬਾਬਾ ਦਲੀਪ ਸਿੰਘ ਯਾਦਗਰ ਕਮੇਟੀ ਫਰੈਂਕਫੋਰਟ ਜਰਮਨੀ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ।। ਸਾਬਕਾ ਪ੍ਰਧਾਨ ਗੁਰਦੂਆਰਾ ਸਿੱਖ ਸੈਂਟਰ ਫਰੈਂਕਫੋਰਟ ਭਾਈ ਨਰਿੰਦਰ ਸਿੰਘ ਨੇ ਬਾਬਾ ਦਲੀਪ ਸਿੰਘ ਯਾਦਗਰ ਕਮੇਟੀ ਫਰੈਂਕਫੋਰਟ ਜਰਮਨੀ ਵੱਲੋ ਕੀਤੇ ਜਾਦੇ ਕਾਰਜਾ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਿੱਖਾ ਦੇ ਦੁਸਮਣ ਤਾਂ ਬਹੁਤ ਨੇ ਪਰ ਅਸੀ ਭਾਈਚਾਰਕ ਸਾਝ ਬਣਾਈ ਰੱਖਣੀ ਹੈ। ਗੁਰਦੂਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਪੰਧੇਰ ਹੋਰਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਸੰਗਤ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਗੁਰਦੂਆਰਾ ਸਿੱਖ ਸੈਂਟਰ ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਕ੍ਰਮਵਾਰ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਪੰਧੇਰ, ਵਾਈਸ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਗਾੜਾ,ਕੈਸ਼ੀਅਰ ਬੀਬੀ ਭੁਪਿੰਦਰਪਾਲ ਕੌਰ, ਜਨਰਲ ਸਕੱਤਰ ਚਰਨਜੀਤ ਸਿੰਘ, ਲੰਗਰ ਇੰਨਚਾਰਜ ਜੋਗਾ ਸਿੰਘ ਮੋਤੀ, ਚੇਅਰਮੈਨ ਭਾਈ ਰੁਲ਼ਦਾ ਸਿੰਘ ਤੇ ਟਰੱਸਟ ਦੇ ਮੁੱਖ ਮੈਂਬਰ ਵੀ ਹਾਜ਼ਰ ਸਨ। ਬਾਬਾ ਦਲੀਪ ਸਿੰਘ ਯਾਦਗਰ ਕਮੇਟੀ ਦੇ ਸੁਖਦੇਵ ਸਿੰਘ ਬਿੰਟੂ ਇਟਲੀ, ਹਰਤਾਜ ਸਿੰਘ ਗ੍ਹਾੜਾ, ਜਸਵਿੰਦਰ ਸਿੰਘ ਪੇਲੀਆ, ਸੁਖਦੇਵ ਸਿੰਘ ਸੁੱਖਾ, ਮਾਸਟਰ ਕੁਲਵੰਤ ਸਿੰਘ ਪੇਲੀਆ, ਅਜਮੇਲ ਸਿੰਘ ਗ੍ਹਾੜਾ ਕਲੌਨ, ਦਸੋਧਾ ਸਿੰਘ, ਭੁਪਿੰਦਰ ਸਿੰਘ ਪੇਲੀਆ,, ਸਤਪਾਲ ਸਿੰਘ ਸੱਤੀ, ਅਮਨਸੰਗੀਤ ਸਿੰਘ ਗੋਲਡੀ, ਰਵਿੰਦਰ ਸ਼ਿੰਘ ਰਵੀ, ਅਮਰੀਕ ਸਿੰਘ, ਨਵਨੀਤ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਸੁਖਜਿੰਦਰ ਸਿੰਘ ਸੁੱਖ, ਵਿੱਕੀ, ਰਿੰਕੂ, ਸੁਖਵਿੰਦਰ ਸਿੰਘ ਬੰਟੀ, ਸਤਨਾਮ ਸਿੰਘ ਗ੍ਹਾੜਾ, ਭਾਈ ਸੁਖਜਿੰਦਰ ਸਿੰਘ, ਸੋਨੀ ਡਾਰਮਸਟਾਡ, ਹੈਪੀ ਨੂਰਪੁਰ, ਮਿੰਟੂ, ਤਲਵਿੰਦਰ ਸਿੰਘ ਰੈਡੀ, ਇੰਦਰਜੀਤ ਸਿੰਘ ਗ੍ਹਾੜਾਂ, ਚਰਨਜੀਤ ਸਿੰਘ ਰਾਜੂ,ਹਰਦੇਵ ਸਿੰਘ ਟਾਹਲੀ, ਸਰਤਾਜ ਸਿੰਘ ਲੁਬਾਣਾ ਅਤੇ ਸੁਖਵਿੰਦਰ ਸਿੰਘ ਲੁਬਾਣਾ ਆਦਿ ਵੀ ਹਾਜ਼ਰ ਸਨ। । ਯਾਦਗਰ ਕਮੇਟੀ ਫਰੈਂਕਫੋਰਟ ਜਰਮਨੀ ਵੱਲੋਂ ਜਰਮਨ ਦੇ ਵੱਖ ਵੱਖ ਸ਼ਹਿਰਾਂ ਅਤੇ ਯੂਰਪ ਤੋ ਆਈ ਸੰਗਤ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਮੇ ਵਿੱਚ ਵੀ ਸਹਿਯੋਗ ਕੀਤਾ ਜਾਵੇਗਾ। ਸਮਾਗਮ ਦੀ ਕਵਰਿੰਗ ਸ ਸੁਖਵਿੰਦਰ ਸਿੰਘ ਲੁਬਾਣਾ ਨੇ ਕੀਤੀ। ਸਟੇਜ ਦੀ ਸੇਵਾ ਸ ਸਰਤਾਜ ਸਿੰਘ ਲੁਬਾਣਾ ਨੇ ਨਿਭਾਈ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

LEAVE A REPLY

Please enter your comment!
Please enter your name here