ਕੈਪਟਨ ਦੀ ਲੰਚ ਡਿਪਲੋਮੇਸੀ: ਨਾਰਾਜ ਵਿਧਾਇਕਾਂ ਨੂੰ ਮਨਾਉਣ ਦਾ ਯਤਨ

0
996

ਚੰਡੀਗੜ੍ਹ, 20 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨਾਰਾਜ਼ ਵਿਧਾਇਕਾਂ ਨੂੰ ਦਿੱਤੇ ਦੁਪਹਿਰ ਦੇ ਖਾਣੇ ’ਤੇ ਮੁੱਖ ਸਕੱਤਰ ਦੇ ਮੁੱਦੇ ’ਤੇ ਗੱਲਬਾਤ ਹੋਈ ਤੇ ਮੁੱਖ ਮੰਤਰੀ ਨੇ ਮੁੱਦੇ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਸੁਖਜਿੰਦਰ ਰੰਧਾਵਾ, ਰਾਜਾ ਵੜਿੰਗ, ਸੁਨੀਲ ਜਾਖੜ ਅਤੇ ਪ੍ਰਗਟ ਸਿੰਘ ਲੰਚ ਵਿੱਚ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਵਿੱਚ ਰਾਜਾ ਵੜਿੰਗ ਨੇ ਦੱਸਿਆ ਕਿ ਇਸ ਦੌਰਾਨ ਮੁੱਖ ਸਕੱਤਰ ਦੇ ਮੁੱਦੇ ’ਤੇ ਗੱਲਬਾਤ ਹੋਈ ਤੇ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਰਵੱਈਆ ਠੀਕ ਨਹੀਂ ਸੀ। ਰਾਜਾ ਵੜਿੰਗ ਨੇ ਇਸ ਤੋਂ ਇਲਾਵਾ ਕੋਈ ਵੱਖਰੀ ਮੀਟਿੰਗ ਹੋਣ ਤੋਂ ਇਨਕਾਰ ਕੀਤਾ ਹੈ, ਜਦੋਂ ਕਿ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਕੁਝ ਵਿਧਾਇਕਾਂ ਨੇ ਵੱਖਰੀ ਮੀਟਿੰਗ ਕੀਤੀ ਹੈ।

LEAVE A REPLY

Please enter your comment!
Please enter your name here