ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ 30 ਨਵੰਬਰ

0
1451

ਨਵੀਂ ਦਿੱਲੀ, 13 ਮਈ
ਕੇਂਦਰੀ ਵਿੱਤ ਮੰੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਦੇ ਉਤਸ਼ਾਹਜਣਕ ਪੈਕਜ ਦਾ ਵੇਰਵਾ ਜਾਰੀ ਕਰਦਿਆਂ ਕਿਹਾ ਹੈ ਕਿ ਆਰਥਿਕ ਪੈਕਜ ਨਾਲ ਵਿਕਾਸ ਦਰ ਨੂੰ ਤੇਜ਼ ਕਰਨ ਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਆਤਮ ਨਿਰਭਰ ਹੋਣ ਦਾ ਅਰਥ ਦੁਨੀਆ ਤੋਂ ਵੱਖ ਹੋਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ ਹੁਣ 30 ਨਵੰਬਰ ਹੋਵੇਗੀ, ਜਦ ਕਿ ਟੈਕਸ ਆਡਿਟ 31 ਅਕਤੂਬਰ ਤੱਕ ਕਰਵਾਇਆ ਜਾ ਸਕਦਾ ਹੈ। ਈਪੀਐੱਫ ਵਿੱਚ ਕਰਮਚਾਰੀ ਤੇ ਮਾਲਕ ਦੇ ਹਿੱਸੇ ਲਈ ਸਰਕਾਰ 2500 ਕਰੋੜ ਰੁਪਏ ਦੇਵੇਗੀ। ਇਹ ਯੋਜਨਾ ਅਗਸਤ ਤੱਕ ਚੱਲੇਗੀ। ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਲਈ ਬਗੈਰ ਗਰੰਟੀ ਦਾ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ, ਜਿਸ ਨਾਲ 45 ਲੱਖ ਇਕਾਈਆਂ ਨੂੰ ਲਾਭ ਪੁੱਜੇਗਾ। ਮੰਤਰੀ ਨੇ ਕਿਹਾ ਕਿ ਕਰਦਾਤਾਵਾਂ ਨੂੰ 18,000 ਦਾ ਰਿਫੰਡ ਕੀਤਾ ਗਿਆ ਹੈ, ਜਿਸ ਨਾਲ 14 ਲੱਖ ਕਰਦਾਤਾਵਾਂ ਨੂੰ ਲਾਭ ਮਿਲੇਗਾ। ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੂੰ ਕਰਜ਼ਾ ਮੋੜਨ ਲਈ ਸਾਲ ਦੀ ਮੋਹਲਤ ਦਿੱਤੀ ਜਾਵੇਗੀ। ਨੌਂ ਗੈਰ ਵਿੱਤੀ ਕੰਪਨੀਆਂ, ਮਕਾਨਾਂ ਦੀ ਉਸਾਰੀ ਵਿੱਚ ਲੱਗੀਆਂ ਵਿੱਤੀ ਕੰਪਨੀਆ ਤੇ ਛੋਟੀਆਂ ਵਿੱਤੀ ਸੰਸਥਾਵਾਂ ਲਈ 30,000 ਕਰੋੜ ਰੁਪਏ ਦਾ ਉਧਾਰ ਫੰਡ ਰੱਖਿਆ ਗਿਆ ਹੈ। ਬਿਜਲੀ ਵੰਡ ਕੰਪਨੀਆ ਸਾਹਮਣੇ ਸੰਕਟ ਦੇ ਮੱਦੇਨਜ਼ਰ 90,000 ਕਰੋੜ ਦੀ ਐਮਰਜੈਂਸੀ ਨਕਦੀ ਰੱਖੀ ਗਈ ਹੈ।

LEAVE A REPLY

Please enter your comment!
Please enter your name here