ਘਰਾਂ ਨੂੰ ਵਾਪਸੀ ਤੇ ਰੁਜ਼ਗਾਰ ਮੰਗਦੇ ਮਜ਼ਦੂਰਾਂ ’ਤੇ ਗੁਜਰਾਤ ਪੁਲੀਸ ਵੱਲੋਂ ਲਾਠੀਚਾਰਜ

0
1049

ਸੂਰਤ, 9 ਮਈ
ਘਰਾਂ ਵਾਪਸ ਭੇਜਣ ਜਾਂ ਫੈਕਟਰੀਆਂ ਵਿੱਚ ਕੰਮ ਦੀ ਮੰਗ ਕਰਦੇ ਸੈਂਕੜੇ ਮਜ਼ਦੂਰ ਅੱਜ ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਪਿੰਡ ਮੋਰਾ ਵਿਚ ਸੜਕਾਂ ’ਤੇ ਆ ਗਏ। ਇਸ ਦੌਰਾਨ ਪੁਲੀਸ ਨਾਲ ਉਨ੍ਹਾਂ ਝੜਪ ਹੋ ਗਈ, ਜਿਸ ਕਾਰਨ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਸਬੰਧ ਵਿਚ ਸੌ ਤੋਂ ਵੱਧ ਮਜ਼ਦੂਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹ ਹਜ਼ੀਰਾ ਇੰਡਸਟਰੀਅਲ ਸਿਟੀ ਨੇੜੇ ਪੈਂਦੇ ਮੋਰਾ ਪਿੰਡ ਦੀ ਹੈ। ਮਜ਼ਦੂਰ ਮੰਗ ਕਰ ਰਹੇ ਸਨ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ ਅਤੇ ਹੋਰ ਰਾਜਾਂ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਸ਼ਹਿਰਾਂ ਵਿੱਚ ਭੇਜਣ ਦਾ ਪ੍ਰਬੰਧ ਕਰੇ।

LEAVE A REPLY

Please enter your comment!
Please enter your name here