ਗੈਸ ਰਿਸਣ ਕਾਰਨ 11 ਮੌਤਾਂ, 1000 ਬਿਮਾਰ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇਗਾ ਇਕ-ਇਕ ਕਰੋੜ

0
1451

ਵਿਸ਼ਾਖਾਪਟਨਮ, 7 ਮਈ ਪ੍ਰਦੇਸ਼ ਦੇ ਵਿਸ਼ਾਖਾਪਟਮ ਵਿੱਚ ਪਲਾਸਟਿਕ ਪਲਾਂਟ ਵਿੱਚੋਂ ਗੈਸ ਰਿਸਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਤੇ ਹਸਪਤਾਲ ਵਿੱਚ ਭਰਤੀ ਲੋਕਾਂ ਦੀ ਗਿਣਤੀ 1000 ਦੇ ਕਰੀਬ ਹੈ। ਫਿਲਹਾਲ ਗੈਸ ਰਿਸਣੀ ਬੰਦ ਕਰ ਦਿੱਤੀ ਗਈ ਹੈ। ਰਾਜ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਹਾਦਸੇ ਵਿੱਚ ਮਰੇ ਲੋਕਾਂ ਦੇ ਸਕੇ ਸਬੰਧੀਆਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਧਰ ਡੀਜੀਪੀ ਡਾ. ਗੌਤਮ ਸਵਾਂਗ ਨੇ ਦੱਸਿਆ ਹੈ ਕਿ ਰਾਜ ਦੇ ਮੁੱਖ ਮੰਤਰੀ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਬੈਠਕ ਦੌਰਾਨ ਜਾਂਚ ਦੇ ਹੁਕਮ ਦਿੱਤੇ ਹਨ। ਵਿਸ਼ਾਖਾਪਟਮ ਕੋਲ ਗੋਪਾਲਪਤਨਮ ਤਹਿਤ ਆਉਣ ਵਾਲੇ ਵੈਂਕਟਪੁਰਮ ਪਿੰਡ ਵਿੱਚ ਸਥਿਤ ਐੱਲਜੀ ਪਾਲਿਮਰਜ਼ ਲਿਮਟਿ ਦੇ ਪਲਾਂਟ ਤੋਂ ਸਟਾਇਰੀਨ ਗੈਸ ਰਿਸਣ ਕਾਰਨ ਲੋਕਾਂ ਦੀਆਂ ਜਾਨਾ ਗਈਆਂ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤ ਕਰਵਾਉਣਾ ਪਿਆ। ਇਨ੍ਹਾਂ ਵਿੱਚੋਂ 20 ਵਿਅਕਤੀ ਵੈਂਟੀਲੇਟਰ ’ਤੇ ਹਨ। ਅੱਜ ਤੜਕੇ ਜਿਵੇਂ ਹੀ ਗੈਸ ਰਿਸਣ ਲੱਗੀ ਤਾਂ ਨੇੜੇ ਦੇ ਪਿੰਡਾਂ ਦੇ ਲੋਕਾਂ ਦੀਆਂ ਅੱਖਾਂ ਵਿੱਚ ਜਲਣ ਸ਼ੁਰੂ ਹੋ ਗਈ ਤੇ ਇਸ ਤੋ ਪਹਿਲਾਂ ਕਿ ਉਹ ਕੁੱਝ ਸਮਝਦੇ ਲੋਕ ਬੇਹੋਸ਼ ਹੋਣ ਲੱਗੇ। ਕਈ ਘਰਾਂ ਵਿੱਚ ਨਿਕਲ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲੱਗੇ ਤਾਂ ਉਹ ਸੜਕਾਂ ’ਤੇ ਹੀ ਡਿੰਗ ਗਏ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਤ ਦੇ ਜਾਇਜ਼ੇ ਲਈ ਹੰਗਾਮੀ ਮੀਟਿੰਗ ਸੱਦੀ ਤੇ ਘਟਨਾ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।

LEAVE A REPLY

Please enter your comment!
Please enter your name here