ਸੂਬੇ ਵਿੱਚ ਅੰਗਰੇਜ਼ੀ ਸ਼ਰਾਬ ਦੀ ਹੋਮ ਡਿਲੀਵਰੀ, ਦੇਸੀ ਨੂੰ ਮਨਾਹੀ

0
1422

ਸ੍ਰੀ ਮੁਕਤਸਰ ਸਾਹਿਬ, 6 ਮਈ
ਕਰੋਨਾ ਦੌਰਾਨ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਸ਼ਰਾਬ ਠੇਕਿਆਂ ਤੋਂ ਨਹੀਂ, ਸਗੋਂ ਘਰੋ-ਘਰੀਂ ਸਪਲਾਈ ਹੋਵੇਗੀ। ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ਼ਰਾਬ ਦੀ ‘ਹੋਮ ਡਲਿਵਰੀ’ ਕਰਾਉਣ ਲਈ ‘ਡਲਿਵਰੀ ਬੁਆਏ’ ਲਾਏ ਜਾਣੇ ਹਨ। ਡਲਿਵਰੀ ਬੁਆਏਜ਼ ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਾਸ ਜਾਰੀ ਕਰੇਗਾ। ਭਾਵੇਂ ਪ੍ਰਸ਼ਾਸਨ ਨੇ ਡਲਿਵਰੀ ਕਰਨ ਸਮੇਂ ਕਰੋਨਾ ਬਚਾਅ ਨੇਮਾਂ ਦਾ ਪੂਰਨ ਪਾਲਣ ਕਰਨ ਦੀ ਹਦਾਇਤ ਕੀਤੀ ਹੈ ਪਰ ਸ਼ਰਾਬ ਦੇ ਠੇਕੇਦਾਰਾਂ ਨੇ ਇਸ ਨੀਤੀ ਪ੍ਰਤੀ ਕੋਈ ਉਤਸ਼ਾਹ ਨਹੀਂ ਵਿਖਾਇਆ। ਕੁਝ ਠੇਕੇਦਾਰਾਂ ਨੇ ਕਿਹਾ ਕਿ ਠੇਕੇਦਾਰਾਂ ਤੱਕ ਗਾਹਕ ਦਾ ਆਰਡਰ ਕਿਵੇਂ ਆਵੇਗਾ ਅਤੇ ਕਿਹੜਾ ਠੇਕੇਦਾਰ ਕਿਸ ਖੇਤਰ ਵਿੱਚ ਸ਼ਰਾਬ ਵਰਤਾਵੇਗਾ ਇਸ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ। ਪਹੁੰਚ ਵਾਲੇ ਠੇਕੇਦਾਰ ਪਾਸ ਵੀ ਵੱਧ ਲੈ ਲੈਣਗੇ ਅਤੇ ਡਲਿਵਰੀ ਦੇ ਨਾਂ ਹੇਠ ਜਿਥੇ ਮਰਜ਼ੀ ਸ਼ਰਾਬ ਪਹੁੰਚਾ ਦਿਆ ਕਰਨਗੇ। ਠੇਕਿਆਂ ਦੇ ਅਧਿਕਾਰ ਖੇਤਰ ਬਾਰੇ ਵੀ ਸਥਿਤੀ ਸਪਸ਼ਟ ਕੀਤੀ ਜਾਵੇ। ਇਹ ਨੀਤੀ ਸਿਰਫ ਅੰਗਰੇਜ਼ੀ ਸ਼ਰਾਬ ਬਾਰੇ ਤਾਂ ਦੱਸਦੀ ਹੈ ਪਰ ਦੇਸੀ ਸ਼ਰਾਬ ਦੀ ਡਲਿੱਵਰੀ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ।
ਆਬਕਾਰੀ ਅਧਿਕਾਰੀ ਮੁਨੀਸ਼ ਗੋਇਲ ਨੇ ਦੱਸਿਆ ਕਿ ਠੇਕੇਦਾਰ ਸਰਕਲ ਵਿੱਚ ਸ਼ਰਾਬ ਵੇਚ ਸਕਦਾ ਹੈ ਗਾਹਕ ਸਰਕਲ ਵਿੱਚ ਕਿਤੋਂ ਵੀ ਸ਼ਰਾਬ ਖਰੀਦ ਸਕਦਾ ਹੈ ਪਰ ਨਵੀਂ ਨੀਤੀ ਤਹਿਤ ਮਹਿਕਮੇ ਕੋਲ ਤੱਕ ਅਜੇ ਕਿਸੇ ਠੇਕੇਦਾਰ ਨੇ ਪਹੁੰਚ ਨਹੀਂ ਕੀਤੀ।

LEAVE A REPLY

Please enter your comment!
Please enter your name here