ਵਾਹਿਗੁਰੂ ਜੀ ਦੀ ਸੇਵਾ ਟੀਮ ਵੱਲੋਂ ੫੦ ਪਰਵਾਸੀ ਪ੍ਰੀਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਦਿੱਤਾ।

0
1140

ਖਾਲੜਾ ੨੮ ਅਪ੍ਰੈਲ (ਗੁਰਪ੍ਰੀਤ ਸਿੰਘ ਸ਼ੇਡੀ) ਕਰੋਨਾ ਵਾਇਰਸ ਕਾਰਨ ਜਿੱਥੇ ਜਾਨੀ ਨੁਕਸਾਨ ਹੋ ਰਿਹਾ ਹੈ । ਉਥੇ ਆਰਥਿਕਤਾ (ਭੁੱਖ-ਮਾਰੀ) ਨੇ ਵੀ ਕੋਈ ਕਸਰ ਨਹੀਂ ਛੱਡੀ।ਜਿਸ ਕੋਲ ਪੈਸਾ ਰੋਟੀ,ਦਾਲ ਹੈ।ਉਹ ਤੇ ਰੋਟੀ ਖਾ ਸੌਂ ਜਾਂਦਾ ਹੈ। ਤੇ ਜਿਸ ਦੀ ਹਰ ਰੋਜ਼ ਦੀ ਕਮਾਈ ਨਾਲ ਰੋਟੀ ਚਲਦੀ । ਉਹਨਾਂ ਵਿੱਚੋਂ ਤਾਂ ਬਹੁਤਿਆਂ ਨੇ ਇਕ ਸਮੇਂ ਜਾਂ ਜੋ ਕੁਝ ਆਲੇ- ਦੁਆਲੇ ਤੋਂ ਖਾਣ ਲਈ ਮਿਲ ਗਿਆ ਖਾ ਕਿ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ।ਵੱਡੀ ਮੁਸ਼ਕਲ ਬਣੀ ਹੈ ਪ੍ਰਵਾਸੀ ਮਜਦੂਰਾਂ ਦੇ ੇ ਛੋਟੇ ਬੱਚਿਆਂ ਨੂੰ ਜੋ ਹਰ ਰੋਜ਼ ਮਾਂ ਦੀ ਗੋਦ ਵਿੱਚ ਬੈਠ ਦੁੱਧ, ਚਾਹ, ਰੋਟੀ ਖਾਂਦੇ ਹਨ। ਉਹਨਾਂ ਨੂੰ ਬਹੁਤੀ ਵਾਰ ਭੁੱਖੇ ਰਹਿ ਕਿ ਸੌਂਣਾ ਪੈਂਦਾ ਹੈ।ਕਮਾਈ ਕਾਰਨ ਆਪਣਾ ਪਿੰਡ ਸ਼ਹਿਰ ਛੱਡ ਆਏ, ਪਰਵਾਸੀ ਪਰਿਵਾਰ, ਬਹੁਤੀ ਵਾਰ ਸਰਕਾਰੀ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਂਦੇ। ਪਿਛਲੇ ਦਿਨੀਂ ਬਹੁਤ ਪਰਵਾਸੀ ਪਰਿਵਾਰ, ਪੰਜਾਬ ਨੂੰ ਛੱਡ ਵਾਪਸ ਆਪਣੇ ਵਤਨਾਂ, ਪਿੰਡਾਂ, ਸ਼ਹਿਰਾਂ ਵੱਲ ਨੂੰ ਬੱਚਿਆਂ ਸਮੇਤ ਜਾ ਰਹੇ ਸਨ।ਅਜਿਹੇ ਵਿਚ ਲੰਗਰਾਂ ਲਈ ਗੁਰਦੁਆਰਿਆਂ ਦੇ ਦਰਵਾਜ਼ੇ ਖੁੱਲ੍ਹੇ ਦੇਖ, ਤੇ ਜ਼ਮੀਨੀ ਪੱਧਰ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਸੱਜਣਾਂ ਕਾਰਨ, ਬਹੁਤੇ ਪਰਵਾਸੀਆਂ ਨੇ ਆਪਣੀ ਆਪਣੀ ਜਗ੍ਹਾ ਤੇ ਰਹਿਣ ਦਾ ਫੈਸਲਾ ਕਰ ਲਿਆ।ਹਾਲਾਤਾਂ ਨੂੰ ਦੇਖਦਿਆਂ ਇਨਸਾਨੀਅਤ ਦੇ ਨਾਤੇ ਵਾਹਿਗੁਰੂ ਜੀ ਦੀ ਸੇਵਾ ਟੀਮ ਦੇ ਮੈਂਬਰਾਂ ਵੱਲੋਂ ਪੱਟੀ ਰੋਡ, ਭਿੱਖੀਵਿੰਡ ਵਿਖੇ ਝੁੱਗੀਆਂ ਵਿੱਚ ਬੈਠੇ ੫੦ ਪਰਵਾਸੀ ਪਰਿਵਾਰਾਂ, ਬੱਚਿਆਂ ਨੂੰ ਇਕ ਮਹੀਨੇ ਦੇ ਕਰੀਬ ਦਾ ਲੋੜ ਮੁਤਾਬਿਕ ਰਾਸ਼ਨ ਪਹੁੰਚਾਇਆ ਗਿਆ।ਇਸ ਸਬੰਧੀ ਗੱਲ ਕਰਦਿਆਂ ਪ੍ਰਚਾਰਕ ਭਾਈ ਕਰਨਬੀਰ ਸਿੰਘ ਨਾਰਲੀ ਨੇ ਕਿਹਾ ਕਿ ਇਸ ਕਾਰਜ ਵਿੱਚ ਵਿਸ਼ੇਸ਼ ਸਹਿਯੋਗ ਸੰਗਤਪੁਰੇ ਤੋਂ ਪਰਿਵਾਰਿਕ ਮੈਂਬਰ ਭਾਈ ਅਵਤਾਰ ਸਿੰਘ, ਤੇ ਸਪੁੱਤਰ ਵੀਰ ਜਗਰੂਪ ਸਿੰਘ ਹਾਂਗਕਾਂਗ ਜੀ ਨੇ ਦਿੱਤਾ ਹੈ।ਇਸ ਵਕਤ ਉਹਨਾਂ ਦੇ ਨਾਲ ਬੀਬੀ ਕੁਲਦੀਪ ਕੌਰ ਖਾਲਸਾ, ਡਾ. ਹਰਵਿੰਦਰ ਸਿੰਘ ਮੱਲੀ, ਕੁਲਵਿੰਦਰ ਸਿੰਘ ਸਮਰਾ, ਕ੍ਰਿਸ਼ਨ ਕੰਵਲ, ਸ਼ਾਮ ਧਵਨ, ਏ. ਐਸ.ਆਈ. ਨਿਰਮਲ ਸਿੰਘ ਅਤੇ ਬਲਬੀਰ ਸਿੰਘ ਹਾਜਿਰ ਸਨ। ਉਹਨਾਂ ਕਿਹਾ ਕਿ ਪਿਆਸੇ ਨੂੰ ਪਾਣੀ ਦੀ ਇਕ ਬੂੰਦ ਮਿਲ ਜਾਏ, ਤਾਂ ਉਹ ਬੂੰਦ ਉਸ ਲਈ ਅੰਮ੍ਿਰਤ ਬਣ ਕਿ ਜ਼ਿੰਦਗੀ ਜਿਉਂਣ ਦੀ ਆਸ ਪੈਂਦਾ ਕਰਦੀ ਹੈ।

LEAVE A REPLY

Please enter your comment!
Please enter your name here