ਸਰਕਾਰ ਵੱਲੋਂ ਤੈਅ ਭਾੜਾ ਹੀ ਵਸੂਲਣਗੀਆਂ ਏਅਰਲਾਈਨਾਂ

0
1018

ਹਵਾਈ ਰੂਟਾਂ ਨੂੰ ਉਡਾਣ ਦੀ ਮਿਆਦ ਮੁਤਾਬਕ ਸੱਤ ਖੰਡਾਂ ’ਚ ਵੰਡਿਆ; 24 ਅਗਸਤ ਤਕ ਆਇਦ ਰਹਿਣਗੀਆਂ ਪਾਬੰਦੀਆਂ
ਨਵੀਂ ਦਿੱਲੀ, 21 ਮਈ
ਕੇਂਦਰ ਸਰਕਾਰ ਨੇ 25 ਮਈ ਤੋਂ ਸ਼ੁਰੂ ਹੋ ਰਹੀਆਂ ਘਰੇਲੂ ਕਮਰਸ਼ੀਅਲ ਮੁਸਾਫ਼ਰ ਉਡਾਣਾਂ ਲਈ ਤਫ਼ਸੀਲੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਾਰੇ ਹਵਾਈ ਰੂਟਾਂ ਨੂੰ ਉਡਾਣ ਦੀ ਮਿਆਦ (40 ਮਿੰਟਾਂ ਤੋਂ 210 ਮਿੰਟਾਂ) ਦੇ ਅਧਾਰ ’ਤੇ ਸੱਤ ਖੰਡਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਮਲ ਦਾ ਮੁੱਖ ਮੰਤਵ ਕਿਰਾਏ/ਭਾੜੇ ਨੂੰ ਕੰਟਰੋਲ ਕਰਨਾ ਹੈ ਤੇ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ 24 ਅਗਸਤ ਤਕ ਜਾਰੀ ਰਹਿਣਗੀਆਂ। ਨਵੀਆਂ ਸੇਧਾਂ ’ਚ ਹਵਾਈ ਕੰਪਨੀਆਂ ਨੂੰ ਸਖ਼ਤ ਨੇਮਾਂ ਤਹਿਤ ਕੁੱਲ ਇਕ-ਤਿਹਾਈ ਉਡਾਣਾਂ ਚਲਾਉਣ ਦੀ ਇਜਾਜ਼ਤ ਹੀ ਹੋਵੇਗੀ ਤੇ ਏਅਰਲਾਈਨਜ਼ ਸਰਕਾਰ ਵੱਲੋਂ ਨਿਰਧਾਰਿਤ ਉਪਰਲੇ ਤੇ ਹੇਠਲੇ ਭਾੜੇ ਦੀ ਲਿਮਟ ਦਾ ਸਖ਼ਤੀ ਨਾਲ ਪਾਲਣ ਕਰਨਗੀਆਂ।

LEAVE A REPLY

Please enter your comment!
Please enter your name here