ਅੰਫਾਨ ਮਚਾ ਸਕਦਾ ਹੈ ਤਬਾਹੀ

0
964

ਨਵੀਂ ਦਿੱਲੀ, 17 ਮਈ
ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਚੱਕਰਵਾਤੀ ਤੂਫਾਨ ‘ਅੰਫਾਨ’ 20 ਮਈ ਨੂੰ ਪੱਛਮੀ ਬੰਗਾਲ ਦੇ ਤੱਟ ਨਾਲ ਟਕਰਾਏਗਾ ਤੇ ਇਸ ਦੇ ਭਿਆਨਕ ਰੂਪ ਅਖ਼ਤਿਆਰ ਕਰਨ ਦਾ ਖਦਸ਼ਾ ਹੈ। ਫਿਲਹਾਲ ਇਹ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਸਰਗਰਮ ਹੈ। ਮੰਤਰਾਲੇ ਨੇ ਕਿਹਾ ਕਿ ਚੱਕਰਵਾਤੀ ਅੰਫਾਨ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਦੇ ਨਾਲ ਲੱਗਦੇ ਖੇਤਰ ਤੋਂ ਅੱਗੇ ਵੱਧ ਰਿਹਾ ਹੈ। ਪਿਛਲੇ ਛੇ ਘੰਟਿਆਂ ਵਿਚ ਛੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਉੱਤਰ-ਪੱਛਮ ਦਿਸ਼ਾ ਵੱਲ ਜਾ ਰਿਹਾ ਹੈ। ਮੌਸਮ ਵਿਭਾਗ ਦੇ ਹਵਾਲੇ ਨਾਲ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਅਗਲੇ ਛੇ ਘੰਟਿਆਂ ਵਿੱਚ ਚੱਕਰਵਾਤ ਤੂਫਾਨ ਵਿਚ ਬਦਲ ਸਕਦਾ ਹੈ।ਇਸ ਤੋਂ ਬਾਅਦ ਇਹ ਅਗਲੇ 12 ਘੰਟਿਆਂ ਵਿੱਚ ਭਿਆਨਕ ਰੂਪ ਲੈ ਲਏਗਾ।

LEAVE A REPLY

Please enter your comment!
Please enter your name here