ਸੁਪਰੀਮ ਕੋਰਟ ਵੱਲੋਂ ਤਨਖਾਹਾਂ ਦੇਣ ਤੋਂ ਅਸਮਰਥ ਕੰਪਨੀਆਂ ਨੂੰ ਰਾਹਤ

0
1011

ਨਵੀਂ ਦਿੱਲੀ, 15 ਮਈ
ਸੁਪਰੀਮ ਕੋਰਟ ਨੇ ਅੱਜ ਸਰਕਾਰ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਕੰਪਨੀਆਂ ਅਤੇ ਮਾਲਕਾਂ ਖ਼ਿਲਾਫ਼ ਅਗਲੇ ਹਫਤੇ ਤੱਕ ਕੋਈ ਸਖ਼ਤ ਕਾਰਵਾਈ ਨਾ ਕਰੇ ਜੋ ਕਰੋਨਾਵਾਇਰਸ ਕਾਰਨ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਆਪਣੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਦੇਣ ਤੋਂ ਅਸਮਰਥ ਹਨ। ਸਰਵਉੱਚ ਅਦਾਲਤ ਨੇ ਕਿਹਾ ਕਿ ਅਜਿਹੀਆਂ ਕਈ ਛੋਟੀਆਂ ਕੰਪਨੀਆਂ ਹੋ ਸਕਦੀਆਂ ਹਨ, ਜੋ ਕਮਾਈ ਨਹੀਂ ਕਰ ਰਹੀਆਂ। ਇਸ ਲਈ ਉਹ ਅਦਾਇਗੀ ਨਹੀਂ ਕਰ ਰਹੀਆਂ। ਜਸਟਿਸ ਐੱੱਲਐੱਨ ਰਾਓ, ਐੱਸਕੇ ਕੌਲ ਅਤੇ ਬੀਆਰ ਗਾਵਈ ਦੇ ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੁੱਦੇ ‘ਤੇ ਕਈ ਪਟੀਸ਼ਨਾਂ’ ਤੇ ਸੁਣਵਾਈ ਕਰਦਿਆਂ ਕਿਹਾ ਕਿ ਗ੍ਰਹਿ ਮੰਤਰਾਲੇ ਦੇ 29 ਮਾਰਚ ਦੇ ਸਰਕੂਲਰ ਵਿਚ ਕੰਪਨੀਆਂ ਨੂੰ ਮਜ਼ਦੂਰਾਂ ਨੂੰ ਪੂਰੀ ਤਨਖਾਹ ਦੀ ਅਦਾਇਗੀ ਕਰਨ ਦੇ ਨਿਰਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here