ਅੰਮ੍ਰਿਤਸਰ, 12 ਮਈ
ਕਰੋਨਾ ਤਾਲਾਬੰਦੀ ਦੌਰਾਨ ਅੱਜ ਇਥੋਂ 1200 ਪਰਵਾਸੀ ਕਾਮਿਆਂ ਨੂੰ ਸ਼੍ਰਮਿਕ ਐਕਸਪ੍ਰੈੱਸ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਲਈ ਰਵਾਨਾ ਕੀਤਾ ਗਿਆ ਹੈ।
ਅੱਜ ਅੰਮ੍ਰਿਤਸਰ ਤੋਂ ਪੰਜਵੀਂ ਰੇਲ ਗੱਡੀ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋਈ ਹੈ। ਇਨ੍ਹਾਂ ਸਾਰੇ ਯਾਤਰੂਆਂ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਲੈ ਕੇ ਸਿਹਤ ਨਿਰੀਖਣ ਅਤੇ ਰੇਲ ਗੱਡੀ ਵਿਚ ਸਵਾਰ ਹੋਣ ਤੱਕ ਸਾਰਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ ਸੀ।