ਕਹਿਰਵਾਨ ਹੋਇਆ ਕਰੋਨਾ; 24 ਘੰਟੇ, 97 ਮੌਤਾਂ

0
946

ਦਿੱਲੀ, 11 ਮਈ
ਕਰੋਨਾਵਾਇਰਸ ਨਾਲ ਦੇਸ਼ ਵਿਚ ਸੋਮਵਾਰ ਤਕ ਮ੍ਰਿਤਕਾਂ ਦੀ ਗਿਣਤੀ ਵਧ ਕਿ 2206 ਤਕ ਪਹੁੰਚ ਗਈ। ਸਿਹਤ ਮੰਤਰਾਲੇ ਅਨੁਸਾਰ ਵਾਇਰਸ ਪੀੜਤਾਂ ਦੀ ਗਿਣਤੀ ਵਧ ਕਿ 67,152 ਹੋ ਗਈ ਹੈ ਜਦਕਿ ਪਿਛਲੇ 24 ਘੰਟਿਆਂ ਦੌਰਾਨ 97 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਦੇਸ਼ ਵਿਚ ਇਕ ਹੀ ਦਿਨ ’ਚ 4213 ਵਿਅਕਤੀ ਵਾਇਰਸ ਤੋਂ ਪੀੜਤ ਹੋਏ ਹਨ। ਮੰਤਰਾਲੇ ਨੇ ਦੱਸਿਆ ਕਿ ਵਾਇਰਸ ਪੀੜਤ 44,029 ਵਿਅਕਤੀਆਂ ਦਾ ਇਲਾਜ ਹੋ ਰਿਹਾ ਹੈ ਜਦਕਿ 20,916 ਵਿਅਕਤੀ ਠੀਕ ਹੋ ਚੁੱਕੇ ਹਨ। ਮੰਤਰਾਲੇ ਅਨੁਸਾਰ ਹੁਣ ਤਕ 31.15 ਫੀਸਦੀ ਲੋਕ ਠੀਕ ਹੋ ਚੁੱਕੇ ਹਨ।-

LEAVE A REPLY

Please enter your comment!
Please enter your name here