ਤਾਲਾਬੰਦੀ ਦੌਰਾਨ ਨਸ਼ਾ ਤਸਕਰਾਂ ਦੀਆਂ ਲੱਗੀਆਂ ਮੌਜਾਂ

0
1452

ਨਵੀਂ ਦਿੱਲੀ, 8 ਮਈ ਤਾਲਾਬੰਦੀ ਦੌਰਾਨ ਜ਼ਰੂਰੀ ਵਸਤਾਂ ਨੂੰ ਲਿਜਾਣ ਲਈ ਟਰੱਕਾਂ ਤੇ ਹੋਰ ਵਾਹਨਾਂ ਜਿਨ੍ਹਾਂ ਨੂੰ ਅੰਤਰ ਰਾਜੀ ਖੁੱਲ੍ਹ ਦਿੱਤੀ ਗਈ ਸੀ ਉਨ੍ਹਾਂ ਵਿਚੋਂ ਕਈਆਂ ਨੇ ਨਸ਼ਿਆਂ ਦੀ ਤਸਕਰੀ ਕੀਤੀ। ਐੱਨਸੀਬੀ ਨੇ ਅੱਜ ਕਿਹਾ ਕਿ ਇਸ ਸੰਘੀ ਏਜੰਸੀ ਨੇ ਪਿਛਲੇ ਦੋ ਹਫ਼ਤਿਆਂ ਦੌਰਾਨ ਦੇਸ਼ ਭਰ ਵਿੱਚ ਅਪ੍ਰੇਸ਼ਨ ਚਲਾ ਕੇ 60 ਕਿਲੋਗ੍ਰਾਮ ਅਫੀਮ, 61,638 ਸਾਈਕੋਟ੍ਰੋਪਿਕ ਗੋਲੀਆਂ, 840 ਬੋਤਲਾਂ ਕੋਡੀਨ ਅਧਾਰਤ ਖਾਂਸੀ ਦੀ ਪੀਣ ਵਾਲੀ ਦਵਾਈ ਅਤੇ 574 ਕਿਲੋਗ੍ਰਾਮ ‘ਗਾਂਜਾ’ ਜ਼ਬਤ ਕੀਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ (ਅਪਰੇਸ਼ਨ) ਕੇਪੀਐੱਸ ਮਲਹੋਤਰਾ ਨੇ ਕਿਹਾ,“ਇਹ ਚਿੰਤਾਜਨਕ ਗੱਲ ਹੈ ਕਿ ਨਸ਼ਾ ਤਸਕਰ ਤਾਲਾਬੰਦੀ ਦੌਰਾਨ ਲੋੜੀਂਦੀਆਂ ਵਸਤੂਆਂ ਆਵਾਜਾਈ ਵੇਲੇ ਨਸ਼ਿਆ ਦੀ ਸਮਗਲਿੰਗ ਵਿੱਚ ਮਸ਼ਗੂਲ ਸਨ। ਉਨ੍ਹਾਂ ਕਿਹਾ ਕਿ ਏਜੰਸੀ ਨੇ ਸਾਰੇ ਰਾਜ ਦੀਆਂ ਸਰਹੱਦਾਂ ‘ਤੇ ਚੌਕਸੀ ਵਧਾ ਦਿੱਤੀ ਹੈ।

LEAVE A REPLY

Please enter your comment!
Please enter your name here