ਭਾਈ ਮਲਕੀਤ ਸਿੰਘ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਬਣਨ ਤੇ ਸੰਗਤਾਂ ਵਿਚ ਉਤਸ਼ਾਹ।

0
1198

ਭਾਈ ਮਲਕੀਤ ਸਿੰਘ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਬਣਨ ਤੇ ਸੰਗਤਾਂ ਵਿਚ ਉਤਸ਼ਾਹ।
ਖਾਲੜਾ ੨8 ਅਪ੍ਰੈਲ (ਗੁਰਪ੍ਰੀਤ ਸਿੰਘ ਸ਼ੈਡੀ) ਪਿਛਲੇ ਦਿਨੀਂ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਦੇ ਅੰਤਿਮ ਸੰਸਕਾਰ ਦੌਰਾਨ ਅਰਦਾਸ ਦੀ ਸੇਵਾ ਕਰਨ ਵਾਲੇ ਭਾਈ ਮਲਕੀਤ ਸਿੰਘ ਹੋਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਬਣਾਏ ਜਾਣ ਤੇ ਸਿੱਖ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।ਭਾਈ ਮਲਕੀਤ ਸਿੰਘ ਪਹਿਲਾਂ ਪੰਜ ਪਿਆਰਿਆਂ ਵਿਚ ਖੰਡੇ ਦੀ ਪਾਹੁਲ ਛਕਾਉਣ ਦੀਆਂ ਸੇਵਾਵਾਂ ਤੋਂ ਇਲਾਵਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਵੀ ਸੇਵਾਵਾਂ ਨਿਭਾਅ ਚੁੱਕੇ ਹਨ ।ਇਸ ਤੋਂ ਬਿਨਾਂ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਹੈਡ ਗ੍ਰੰਥੀ ਅਤੇ ੫੫੦ ਸਾਲਾ ਸ਼ਤਾਬਦੀ ਸਮਾਗਮ ਦੌਰਾਨ ਐਸ.ਜੀ.ਪੀ.ਸੀ. ਵੱਲੋਂ ਸਜਾਏ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦੌਰਾਨ ਵੀ ਬਾਖੂਬੀ ਸੇਵਾਵਾਂ ਕਰ ਚੁੱਕੇ ਹਨ। ਅਤੇ ਉਹਨਾਂ ਵੱਲੋਂ ਪਿਛਲੇ ਸਮੇਂ ਵਿਚ ਖਾਲਸਾ ਦੀਵਾਨ ਹਾਂਗਕਾਂਗ ਵਿਖੇ ਵੀ ਹੈਡਗ੍ਰੰਥੀ ਅਤੇ ਕਥਾ ਵਾਚਕ ਦੀ ਸੇਵਾ ਕੀਤੀ ਗਈ ਸੀ। ਜਿਸ ਕਰਕੇ ਅੱਜ ਵੀ ਵਿਦੇਸ਼ ਦੀਆਂ ਸੰਗਤਾਂ ਵਿਚ ਉਹਨਾਂ ਪ੍ਰਤੀ ਆਦਰ ਸਤਿਕਾਰ ਹੈ।ਅਜੇ ਇਸੇ ਸਾਲ ਹੀ ਉਹ ਯੂਰਪ ਦੀ ਧਰਤੀ ਫਰਾਂਸ ਅਤੇ ਜਰਮਨੀ ਵਿਖੇ ਵੀ ਕਥਾ ਪ੍ਰਚਾਰ ਦੀਆਂ ਸੇਵਾਵਾਂ ਨਿਭਾਅ ਕੇ ਆਏ ਸਨ।ਇਸ ਸਬੰਧ ਵਿਚ ਉਹਨਾਂ ਨੂੰ ਵਧਾਈ ਦਿੰਦਿਆਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਦੇ ਮੁੱਖ ਸੇਵਾਦਾਰ ਸ੍ਰ. ਅਨੂਪ ਸਿੰਘ, ਭਾਈ ਚਮਕੌਰ ਸਿੰਘ ਸਭਰਾ, ਭਾਈ ਕੁਲਵਿੰਦਰ ਸਿੰਘ ਸਭਰਾ, ਭਾਈ ਗੁਰਸ਼ਰਨ ਸਿੰਘ ਡੱਲ ਨੇ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਉਹਨਾਂ ਕੋਲੋ ਆਪ ਸਹਾਈ ਹੋ ਕੇ ਸੇਵਾਵਾਂ ਲੈਣ।

LEAVE A REPLY

Please enter your comment!
Please enter your name here