ਫਰੈਂਕਫੋਰਟ ਵਿਖੇ ਕਿਸਾਨਾਂ ਦੇ ਹੱਕ ਵਿਚ ਭਾਰਤੀ ਕੌਂਸਲੈਂਟ ਦੇ ਸਾਹਮਣੇ ਹਫਤਾਭਰ ਲਈ ਰੋਸ ਮੁਜਾਹਰਾ ਕੀਤਾ ਗਿਆ।

0
1041

https://youtu.be/2LcL1igehWA    ਫਰੈਂਕਫੋਰਟ 4 ਜਨਵਰੀ (ਦਪ) ਕਿਸਾਨੀ ਬਿਲਾਂ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ਵਿਚ ਸਮੁੱਚੇ ਵਰਲਡ ਵਿਚ ਵਿੱਢੇ ਗਏ ਸੰਘਰਸ਼ ਨੂੰ ਲੈ ਕੇ ਜਿਥੇ ਥਾਂ ਥਾਂ ਤੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਮੁਜਾਹਰੇ ਹੋ ਰਹੇ ਹਨ ਉਥੇ ਇਸੇ ਕੜੀ ਦੇ ਤਹਿਤ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਖੇ ਭਾਰਤੀ ਕੋਂਸਲਟ ਦਫਤਰ ਦੇ ਸਾਹਮਣੇ 27 ਦਸੰਬਰ 2020 ਤੋਂ 2 ਜਨਵਰੀ 2021 ਤੱਕ ਇਕ ਹਫਤੇ ਦੇ ਸ਼ੂਰੁ ਹੋਏ ਰੋਸ ਮੁਜ਼ਾਹਰੇ ਵਿੱੱਚ ਕਿਸਾਨਾਂ ਦੇ ਹੱਕ ਵਿਚ ਅਖੀਰਲੇ ਦਿਨ ਵੀ ਸੰਗਤਾਂ ਦਾ ਬਹੁਤ ਵੱਡਾ ਇੱੱਕਠ ਹੋਇਆ।ਜਿਸ ਵਿੱਚ ਨੌਜਵਾਨਾਂ,ਵੀਰਾਂ, ਭੈਣਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਜਰਮਨੀ ਦੇ ਵੱਖ ਵੱਖ ਸ਼ਹਿਰਾਂ ਅੋਫਨਬਾਗ, ਸਟੁਟਗਾਰਡ, ਹਾਡਿਲਬਰਗ, ਮਾਨਹਾਇਮ ਨਿੳਨਕਿਰਚਨ, ਆਖਨ,ਕੋਲਨ,ਡਿਉਸਬਰਗ, ਡੁਸਲਡੋਰਫ,ਗੀਜਨ, ਐਸਨ ਟਰੀਅਰ, ਦੇ ਸ਼ਹਿਰਾਂ ਵਿਚੌ ਸੰਗਤਾਂ ਕਿਸਾਨਾਂ ਦੇ ਹਕ ਵਿੱਚ ਭਾਰਤੀ ਕੋਂਸਲਟ ਦੇ ਦਫਤਰ ਫਰੈਂਕਫੋਰਟ ਜਰਮਨੀ ਪਹੁੰਚੀਆਂ।ਮੁਜ਼ਾਹਰੇ ਵਿਚ ਆਉਣ ਵਾਲੀਆਂ ਸੰਗਤਾਂ ਸੇਵਾ ਭਾਵਨਾਂ ਨਾਲ ਕਈ ਪ੍ਰਵਾਰ ਚਾਹ ਪਕੌੜੇ ਲੈਕੇ ਆਉਦੇ ਰਹੇ।ਚਾਹ ਪਕੌੜਿਆਂ ਦਾ ਅਤੇ ਪੀਜ਼ਿਆਂ ਦਾ ਲੰਗਰ ਚਲਦਾ ਰਿਹਾ।ਦੋ ਬੱਚੇ ਗੁਰਸਿਮਰਨ ਸਿੰਘ ਤੇ ਤਰਨਵੀਰ ਸਿੰਘ ਨੇ ਕਿਸਾਨ ਮੋਰਚੇ ਤੇ ਕਵੀਸ਼ਰੀ ਗਾਇਨ ਕਰਕੇ ਰੰਗ ਬੰਨਿਆਂ ਅਤੇ ਕੰਵਰਸ਼ੇਰਪਾਲ ਸਿੰਘ ਨੇ ਵੀ ਆਪਣੇ ਭਾਵਪੂਰਕ ਲੈਕਚਰ ਨਾਲ ਮੋਦੀ ਸਰਕਾਰ ਨੂੰ ਅਪੀਲ ਕੀਤੀ।ਸੰਗਤਾਂ ਵਿਚ ਬਹੁਤ ਜੋਸ਼ ਸੀ ਭਾਰਤੀ ਸ਼ਿਫਾਰਸ਼ਖਾਨੇ ਸਾਹਮਣੇ ਜੋਰਦਾਰ ਨਾਹਰੇ ਲਗਦੇ ਰਹੇ ਕਿਸਾਨ ਮੋਰਚਾ ਜਿੰਦਾਬਾਦ, ਕਿਸਾਨ ਮਜ਼ਦੁਰ ਏਕਤਾ ਜਿੰਦਾਬਾਦ ਆਦਿ ।ਇਸ ਮੌਕੇ ਜਰਮਨ ਦੇ ਗੋਰਿਆਂ ਅਤੇ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਵੀ ਭਾਸ਼ਣ ਦਿਤੇ ਤੇ ਦਿੱਲੀ ਮੋਰਚੇ ਵਿਚ ਬੈਠੇ ਕਿਸਾਨਾਂ ਦੀ ਹਮਾਇਤ ਕੀਤੀ।ਕੰਵਰ ਸ਼ੇਰਪਾਲ ਸਿੰਘ ਰਾਠ ਨੇ ਆਪਣਾ ਜਨਮ ਕਿਸਾਨ ਅੰਦੋਲਨ ਵਿਚ ਮਨਾਇਆ।ਦਿਲੀ ਮੋਰਚੇ ਤੋਂ ਪੰਜਾਬੀ ਗਾਇਕ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕੰਵਰ ਗਰੇਵਾਲ, ਜਗਦੀਪ ਸਿੰਘ ਬਾਹੀਆ ਅਤੇ ਸੀਨੀਅਰ ਵਕੀਲ ਨਵਕਿਰਨ ਸਿੰਘ, ਪਰਮਪਾਲ ਸਿੰਘ ਸਭਰਾ, ਪੰਜਾਬੀ ਫਿਲਮ ਅਦਾਕਰ ਯੋਗਰਾਜ ਸਿੰਘ ਦਿਲੀ ਤੋਂ ਲਾਈਵ ਹੋਕੇ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਵਿਚਾਰਾਂ ਦੀ ਸਾਂਝ ਕੀਤੀ।ਮੁਜ਼ਾਹਰੇ ਦੇ ਸਮਾਪਤੀ ਸਮਾਰੋਹ ਤੇ ਪ੍ਰਬੰਧਕਾਂ ਵਲੋਂ ਹਫਤਾਂ ਭਰ ਮੁਜ਼ਾਹਰੇ ਵਿੱਚ ਆਏ ਸਭਨਾਂ ਭੈਣਾਂ,ਭਰਾਵਾਂ,ਬੱੱਚਿਆਂ ਅਤੇ ਨੋਜਵਾਨਾਂ ਦਾ ਤਹਿ ਦਿਲੋਂ ਧੰਨਵਾਦ।ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਹੰਸਪਾਲ, ਅਵਤਾਰ ਸਿੰਘ ਹੁੰਦਲ, ਨਰਿੰਦਰ ਸਿੰਘ ਘੋਤੜਾ, ਕੌਂਸਲਰ ਜਸਵਿੰਦਰਪਾਲ ਸਿੰਘ ਰਾਠ, ਅਰਪਿੰਦਰ ਸਿੰਘ ਬਿੱਟੂ, ਅਨੂਪ ਸਿੰਘ ਘੋਤੜਾ, ਗੁਰਨਾਮ ਸਿੰਘ ਗਾਹੜਾ, ਗੁਰਦੀਪ ਸਿੰਘ ਪ੍ਰਦੇਸੀ, ਸ਼ਿਵਦੇਵ ਸਿੰਘ ਕੰਗ, ਅੰਮਿ੍ਰਤਪਾਲ ਸਿੰਘ ਪੰਧੇਰ, ਚੇਅਰਮੈਨ ਰੁਲਦਾ ਸਿੰਘ, ਅਮਰਜੀਤ ਸਿੰਘ ਪੱਡਾ, ਕੁਲਵਿੰਦਰ ਸਿੰਘ ਨਾਹਲ, ਬੀਬੀ ਭੁਪਿੰਦਰਪਾਲ ਕੌਰ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here