ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ, ਕਿਸੇ ਨਾਲ ਧੱਕਾ ਨਹੀਂ ਕਰ ਰਹੇ-ਫਿਲਮ ਅਦਾਕਾਰ ਯੋਗਰਾਜ ਸਿੰਘ

0
435

https://youtu.be/raVmSciHzq0ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ, ਕਿਸੇ ਨਾਲ ਧੱਕਾ ਨਹੀਂ ਕਰ ਰਹੇ-ਫਿਲਮ ਅਦਾਕਾਰ ਯੋਗਰਾਜ ਸਿੰਘ
ਪੰੰਜਵੇਂ ਦਿਨ ਵਿਚ ਪਹੁੰਚਿਆ ਫਰੈਂਕਫੋਰਟ ਦਾ ਕਿਸਾਨ ਰੋਸ ਮੁਜਾਹਰਾ, ਯੋਗਰਾਜ ਸਿੰਘ ਨੇ ਲਾਈਵ ਹੋ ਹੌਂਸਲਾ ਵਧਾਇਆ।
ਫਰੈਂਕਫੋਰਟ 31 ਦਸੰਬਰ (ਦਪ) ਹੱਕ ਸੱਚ ਦੇ ਨਾਲ ਲੜੀਆਂ ਜਾਣ ਵਾਲੀਆਂ ਲੜਾਈਆਂ ਅੰਦੋਲਨ ਕਈ ਵਾਰ ਲੰਬੇ ਹੋ ਜਾਂਦੇ ਹਨ।ਪਰ ਜੋ ਤੁਸੀਂ ਐਨ. ਆਰ. ਆਈ. ਭਰਾਵਾਂ ਨੇ ਇਸ ਕਿਸਾਨ ਮੋਰਚੇ ਵਿਚ ਉਤਸ਼ਾਹ ਦਿਖਾਇਆ ਹੈ ਮੇਰਾ ਸੀਸ ਤੁਹਾਡੇ ਚਰਨਾਂ ਵਿਚ ਝੁੱਕਦਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਪੰਜਾਬੀ ਫਿਲਮ ਅਦਾਕਾਰ ਯੋਗਰਾਜ ਸਿੰਘ ਹੋਰਾਂ ਨੇ ਫਰੈਂਕਫੋਰਟ ਵਿਚ ਭਾਰਤੀ ਕੋਂਸਲਟ ਦਫਤਰ ਦੇ ਸਾਹਮਣੇ ਕਿਸਾਨਾਂ ਦੇ ਹਕ ਵਿਚ 27 ਦਸੰਬਰ ਤੋਂ ਸ਼ੁਰੂ ਹੋਏ ਰੋਸ ਮੁਜਾਹਰੇ ਵਿਚ ਲਾਈਵ ਹੋ ਕੇ ਕੀਤਾ।ਇਹ ਮੁਜਾਹਰਾ 2 ਜਨਵਰੀ 2021 ਤਕ ਇਕ ਹਫਤੇ ਲਈ ਲਈ ਚੱਲੇਗਾ।27 ਦਸੰਬਰ ਨੂੰ ਇਹ ਮੁਜ਼ਾਹਰਾ 12 ਵਜੇ ਸ਼ੁ੍ਰਰੂ ਹੋਇਆ ਸੀ। ਕਿਸਾਨ ਹਮਾਇਤੀ ਸੰਗਤਾਂ ਪਹਿਲਾ ਹੀ ਭਾਰਤੀ ਕੋਂਸਲਟ ਦੇ ਸਾਹਮਣੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ।ਕਰੋਨਾ ਬਿਮਾਰੀ ਦੀਆਂ ਪਾਬੰਦੀਆਂ ਹੋਣ ਕਰਕੇ ਕਨੂੰਨਾ ਦੀ ਵੀ ਪਾਲਣਾ ਜਰੂਰੀ ਕੀਤੀ ਜਾ ਰਹੀ ਹੈ।ਮੁਜ਼ਾਹਰੇ ਵਿੱਚ ਭੈਣਾਂ, ਬੱਚਿਆਂ, ਵੀਰਾਂ ਅਤੇ ਨੌਜਵਾਨਾਂ ਨੇ ਵੱਧ ਚੜਕੇ ਹਿਸਾ ਲੈ ਰਹੇ ਹਨ।ਠੰਡੀ ਹਵਾਂ ਅਤੇ ਮੀਂਹ ਹੋਣ ਦੇ ਬਾਵਜੂਦ ਵੀੇ ਮੁਜ਼ਾਹਰੇ ਵਿਚ ਉਤਸ਼ਾਹ ਵੇਖਣ ਵਾਲਾ ਹੈ।ਮੁਜ਼ਾਹਰੇ ਵਿਚ ਸੇਵਾ ਭਾਵਨਾਂ ਨਾਲ ਕਈ ਵੀਰ ਭੈਣਾਂ ਨੇ ਚਾਹ ਪਿੰਨੀਆਂ, ਪ੍ਰਸ਼ਾਦੇ ਪੰਜੀਰੀ ਆਦਿ ਲੈਕੇ ਆ ਰਹੇ ਹਨ।ਕੱਲ ਸ਼ਾਮ 16 ਵਜੇ ਤਕ ਕੋਈ ਢਾਈ ਤਿੰਨ ਸੋ ਵਿਅਕਤੀਆਂ ਨੇ ਹਾਜ਼ਰੀਆਂ ਲਗਵਾਈਆਂ।ਪ੍ਰਬੰਧਕਾਂ ਨੇ ਮੁਜ਼ਾਹਰੇ ਵਿਚ ਆਏ ਸਭਨਾਂ ਵੀਰਾਂ ਭੈਣਾ ਨੋਜਵਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਅਰਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਸਭ ਵੀਰ ਮਾਈ ਭੈਣਾਂ ਆਪਣਾ ਫਰਜ਼ ਸਮਝਦੇ ਹੋਏ ਕਿਸਾਨਾਂ ਦੇ ਇਸ ਅੰਦੋਲਨ ਦੀ ਹਮਾਇਤ ਕਰਦੇ ਫਰੈਂਕਫੋਰਟ ਮੁਜ਼ਾਹਰੇ ਵਿਚ ਸ਼ਾਮਲ ਹੋਵੋ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਹੰਸਪਾਲ, ਗੁਰਦੀਪ ਸਿੰਘ ਪ੍ਰਦੇਸੀ, ਅੰਮਿ੍ਰਤਪਾਲ ਸਿੰਘ ਪੰਧੇਰ, ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਹੁੰਦਲ, ਕੌਂਸਲਰ ਜਸਵਿੰਦਰਪਾਲ ਸਿੰਘ ਰਾਠ, ਸ਼ਿਵਦੇਵ ਸਿੰਘ ਕੰਗ, ਅਨੂਪ ਸਿੰਘ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here