ਫਰੈਂਕਫੋਰਟ ਅੰਬੈਸੀ ਅੱਗੇ ਕਿਸਾਨਾਂ ਦੇ ਹੱਕ ਵਿਚ ਇਕ ਹਫਤੇ ਲਈ ਭਾਰੀ ਰੋਸ ਮੁਜ਼ਾਰਹਾ ਸ਼ੁਰੂ ਕੀਤਾ ਗਿਆ ਹੈ।

0
1531

ਫਰੈਂਕਫੋਰਟ 28 ਦਸੰਬਰ (ਦੇਸ਼ ਪੰਜਾਬ) ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ ਭਾਰਤੀ ਕੋਂਸਲਟ ਦਫਤਰ ਦੇ ਸਾਹਮਣੇ ਕਿਸਾਨਾਂ ਦੇ ਹਕ ਵਿਚ 27 ਦਸੰਬਰ 2020 ਤੋਂ ਲੈ ਕੇ 2 ਜਨਵਰੀ 2021 ਤਕ ਇਕ ਹਫਤੇ ਲਈ ਭਾਰੀ ਰੋਸ ਮੁਜ਼ਾਰਹਾ ਸ਼ੁਰੂ ਕੀਤਾ ਗਿਆ ਹੈ।27 ਦਸੰਬਰ ਇਸ ਮੁਜਾਹਰੇ ਦਾ ਪਹਿਲਾ ਦਿਨ ਸੀ ਇਹ ਮੁਜ਼ਾਹਰਾ 12 ਵਜੇ ਸ਼ੁ੍ਰਰੂ ਹੋਣਾਂ ਸੀ ਕਿਸਾਨ ਹਮਾਇਤੀ ਸੰਗਤਾਂ ਪਹਿਲਾ ਹੀ ਭਾਰਤੀ ਕੋਂਸਲਟ ਦੇ ਸਾਹਮਣੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ।ਕਰੋਨਾ ਬਿਮਾਰੀ ਦੀਆਂ ਪਾਬੰਦੀਆਂ ਹੋਣ ਕਰਕੇ ਕਨੂੰਨਾ ਦੀ ਵੀ ਪਾਲਣਾ ਜਰੂਰੀ ਸੀ।ਮੁਜ਼ਾਹਰੇ ਵਿੱਚ ਭੈਣਾਂ, ਬੱਚਿਆਂ, ਵੀਰਾਂ ਅਤੇ ਨੌਜਵਾਨਾਂ ਨੇ ਵੱਧ ਚੜਕੇ ਹਿਸਾ ਲਿਆ ਸੰਗਤਾਂ ਆਉਦੀਆਂ ਰਹੀਆਂ ਤੇ ਜਾਦੀਆਂ ਰਹੀਆਂ।ਠੰਡੀ ਹਵਾਂ ਅਤੇ ਮੀਂਹ ਹੋਣ ਦੇ ਬਾਵਜੂਦ ਵੀੇ ਮੁਜ਼ਾਹਰੇ ਵਿਚ ਉਤਸ਼ਾਹ ਵੇਖਣ ਵਾਲਾ ਸੀ।ਮੁਜ਼ਾਹਰੇ ਵਿਚ ਸੇਵਾ ਭਾਵਨਾਂ ਨਾਲ ਕਈ ਵੀਰ ਭੈਣਾਂ ਨੇ ਚਾਹ ਪਿੰਨੀਆਂ, ਪ੍ਰਸ਼ਾਦੇ ਪੰਜੀਰੀ ਆਦਿ ਲੈਕੇ ਆ ਰਹੀਆਂ ਸਨ।ਠੰਡ ਵਿਚ ਸਭ ਦਾ ਖਿਆਲ ਰਖਿਆਂ ਜਾ ਰਿਹਾ ਸੀ ਸਭ ਡੇਢ ਮੀਟਰ ਦੇ ਫਾਸਲੇ ਤੇ ਖੜੇ੍ਹ ਮੋਦੀ ਸਰਕਾਰ, ਅੰਡਾਨੀ ਅਤੇ ਅੰਬਾਨੀ ਦਾ ਂਾਂੰ ਲੈ ਕੇ ਨਾਹਰੇ ਲਗਾ ਰਹੇ ਸਨ।ਸ਼ਾਮ 16 ਵਜੇ ਤਕ ਕੋਈ ਢਾਈ ਤਿੰਨ ਸੋ ਵਿਅਕਤੀਆਂ ਨੇ ਹਾਜ਼ਰੀਆਂ ਲਗਵਾਈਆਂ।ਪ੍ਰਬੰਧਕਾਂ ਨੇ ਮੁਜ਼ਾਹਰੇ ਵਿਚ ਆਏ ਸਭਨਾਂ ਵੀਰਾਂ ਭੈਣਾ ਨੋਜਵਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਅਰਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਸਭ ਵੀਰ ਮਾਈ ਭੈਣਾਂ ਆਪਣਾ ਫਰਜ਼ ਸਮਝਦੇ ਹੋਏ ਕਿਸਾਨਾਂ ਦੇ ਇਸ ਅੰਦੋਲਨ ਦੀ ਹਮਾਇਤ ਕਰਦੇ ਫਰੈਂਕਫੋਰਟ ਮੁਜ਼ਾਹਰੇ ਵਿਚ ਸ਼ਾਮਲ ਹੋਵੋ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਹੰਸਪਾਲ, ਗੁਰਦੀਪ ਸਿੰਘ ਪ੍ਰਦੇਸੀ, ਅੰਮਿ੍ਰਤਪਾਲ ਸਿੰਘ ਪੰਧੇਰ, ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਹੁੰਦਲ, ਜਸਵਿੰਦਰਪਾਲ ਸਿੰਘ ਰਾਠ, ਸ਼ਿਵਦੇਵ ਸਿੰਘ ਕੰਗ, ਅਨੂਪ ਸਿੰਘ ਆਦਿ ਹਾਜਿਰ ਸਨ

LEAVE A REPLY

Please enter your comment!
Please enter your name here