ਕਾਰ ਰੈਲੀ 17 ਦਸੰਬਰ ਫਰੈਂਕਫੋਰਟ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ

0
1448

ਕਿਸਾਨ ਮਜ਼ਦੂਰ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਕਾਰ ਰੈਲੀ 17 ਦਸੰਬਰ
ਫਰੈਂਕਫੋਰਟ 16 ਦਸੰਬਰ (ਦਪ) ਭਾਰਤ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਇਸ ਵੇਲੇ ਚਰਮ ਸੀਮਾਂ ਤੇ ਪਹੁੰਚ ਚੁੱਕਾ ਹੈ। ਭਾਰਤ ਦੀ ਕੇਂਦਰੀ ਸਰਕਾਰ ਗਰੀਬ ਤੇ ਮੱਧਵਰਗੀ ਕਿਸਾਨ ਮਜ਼ਦੂਰ ਨੂੰ ਨਵੇਂ ਬਣਾਏ ਕਾਲੇ ਖੇਤੀ ਕਾਨੂੰਨਾਂ ਤਹਿਤ ਉਨਾਂ ਦੇ ਹੱਕ ਹਕੂਕ ਖੋਹਣ ਤੇ ਹੋਰ ਘਸਿਆਰਾ ਬਨਾਉਣ ਦੀ ਸਾਜਿਸ਼ ਕਰ ਰਹੀ ਹੈ। ਇਸ ਬਿੱਖੜੇ ਸਮੇਂ ਵਿੱਚ ਆਉ ਸਾਰੇ ਰਲ ਮਿਲ ਕੇ ਕਿਸਾਨ ਮਜ਼ਦੂਰ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਇਸ ਲਈ ਅਸੀਂ ਫਰੈਂਕਫੋਰਟ ਤੇ ਜਰਮਨੀ ਦੇ ਸਾਰੇ ਗੁਰਦੁਆਰਿਆਂ, ਪੰਥਕ ਜਥੇਬੰਦੀਆਂ, ਖੇਡ ਕਲੱਬਾਂ, ਹੋਰ ਸੰਸਥਾਵਾਂ ਤੇ ਡਾ.ਅੰਬੇਦਕਰ ਦੀ ਸੋਚ ਨਾਲ ਸੰਬੰਧ ਰੱਖਣ ਵਾਲੇ ਸਾਰੇ ਭਾਈਚਾਰਿਆਂ ਨੂੰ ਕਾਰ ਰੈਲੀ ਵਿੱਚ ਹਿੱਸਾ ਲੈਣ ਲਈ ਬੇਨਤੀ ਕਰਦੇ ਹਾਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਅੰਮਿ੍ਰਤਪਾਲ ਸਿੰਘ ਪੰਧੇਰ ਪ੍ਰਧਾਨ , ਬੀਬੀ ਰਾਜਵਿੰਦਰ ਕੌਰ ਮੀਤ ਪ੍ਰਧਾਨ , ਬੀਬੀ ਭੁਪਿੰਦਰਪਾਲ ਕੌਰ ਕੈਸ਼ੀਅਰ, ਭਾਈ ਚਰਨਜੀਤ ਸਿੰਘ ਬਟਾਲਾ ਜਨਰਲ ਸੈਕਟਰੀ , ਭਾਈ ਜੋਗਾ ਸਿੰਘ ਮੋਤੀ ਲੰਗਰ ਇਨਚਾਰਜ , ਭਾਈ ਰੁਲ਼ਦਾ ਸਿੰਘ ਚੇਅਰਮੈਨ ਸੱਜਣ ਸਿੰਘ ਮੁਲਤਾਨੀ, ਅਰਪਿੰਦਰ ਸਿੰਘ ਬਿੱਟੂ , ਸਰਤਾਜ ਸਿੰਘ ਲੁਬਾਣਾ ,ਸ਼ਿਵਦੇਵ ਸਿੰਘ ਕੰਗ ਨੇ ਕੀਤਾ।ਭਾਰਤ ਵਿੱਚ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਮਿਤੀ 17.12.2020 ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਫਰੈਂਕਫੋਰਟ ਵਿਖੇ ਇੱਕ ਵੱਡੀ ਕਾਰ ਰੈਲੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਸ ਵਿਚ ਜਰਮਨ ਭਰ ਦੀਆਂ ਗਰੁਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਸਥਾਵਾਂ ਭਾਗ ਲੈਣਗੀਆਂ।ਉਹਨਾਂ ਕਿਹਾ ਕਿ ਕਰੋਨਾਂ ਕਰਕੇ ਸਰਕਾਰ ਦੀਆਂ ਹਿਦਾਇਤਾਂ ਨੂੰ ਮੰਨਦੇ ਹੋਏ ਨਾਲ ਨਾਲ ਸਾਵਧਾਨੀਆਂ ਵੀ ਵਰਤਣੀਆਂ ਜਰੂਰੀ ਹਨ।

LEAVE A REPLY

Please enter your comment!
Please enter your name here