ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ 12 ਦਸੰਬਰ ਨੂੰ ਵਿੱਚ ਫਰੈਂਕਫੋਰਟ ਕੱਢੀ ਜਾਵੇਗੀ ਕਾਰ ਰੈਲੀ:- ਪੰਧੇਰ,ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ

0
1282

ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ੧੨ ਦਸੰਬਰ ਨੂੰ ਵਿੱਚ ਫਰੈਂਕਫੋਰਟ ਕੱਢੀ ਜਾਵੇਗੀ ਕਾਰ ਰੈਲੀ:- ਪੰਧੇਰ,ਬੀਬੀ ਭੁਪਿੰਦਰਪਾਲ ਕੌਰ, ਬੀਬੀ ਰਾਜਵਿੰਦਰ ਕੌਰ
ਜਰਮਨੀ ੮ ਦਸੰਬਰ (ਦਪ) ਮੀਡੀਆ ਦੇ ਨਾਮ ਬਿਆਨ ਜਾਰੀ ਕਰਦਿਆਂ ਗੁਰਦੁਆਰਾ ਸਿੱਖ ਸੈਂਟਰ ਦੀ ਵਾਈਸ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਨੇ ਆਖਿਆ ਕਿ ਅਮਨ ਦੇ ਭਾਰਤ ਬੰਦ ਤੋ ਮੋਦੀ ਸਰਕਾਰ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਅੰਦੋਲਨ ਪੂਰੇ ਭਾਰਤ ਦਾ ਅੰਦੋਲਨ ਬਣ ਚੁੱਕਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ੧੨ ਦਸੰਬਰ ਨੂੰ ਫਰੈਂਕਫੋਰਟ ਵਿੱਚ ਕਾਰ ਰੈਲੀ ਕੱਢੀ ਜਾਵੇਗੀ। ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨੂ ਇਨਸਾਫ ਦੇਵੇ। ਮੀਟਿੰਗ ਵਿੱਚ ਹੋਰਨਾਂ ਤੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਿੱਖ ਸੈਂਟਰ, ਫਰੈਂਕਫੋਰਟ/ਜਰਮਨੀ ਦੇ ਭਾਈ ਅੰਮ੍ਰਿਤਪਾਲ ਸਿੰਘ ਪੰਧੇਰ ਪ੍ਰਧਾਨ, ਬੀਬੀ ਰਾਜਵਿੰਦਰ ਕੌਰ ਮੀਤ ਪ੍ਰਧਾਨ, ਬੀਬੀ ਭੁਪਿੰਦਰਪਾਲ ਕੌਰ ਕੈਸ਼ੀਅਰ, ਭਾਈ ਚਰਨਜੀਤ ਸਿੰਘ ਬਟਾਲਾ ਜਨਰਲ ਸੈਕਟਰੀ, ਭਾਈ ਜੋਗਾ ਸਿੰਘ ਮੋਤੀ ਲੰਗਰ ਇਨਚਾਰਜ, ਭਾਈ ਰੁਲ਼ਦਾ ਸਿੰਘ ਚੇਅਰਮੈਨ ਤੇ ਸ਼ਿਵਦੇਵ ਸਿੰਘ ਕੰਗ ਸ਼ਾਮਲ ਸਨ। ਧਰਤੀ ਤੇ ਵੱਖੋ ਵੱਖਰੇ ਹਾਕਮ ਆਪਣਾ ਹੱਕ ਜਿਤਾਉੰਦੇ ਰਹੇ! ਫਿਰ ਇਕ ਦਿਨ ਬਾਬੇ ਦਾ ਬੰਦਾ ਤੂਫ਼ਾਨ ਬਣਕੇ ਆਇਆ ਕਿਰਤ ਕਰਨ ਵਾਲੇ ਮੁਜ਼ਾਹਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਨਾਨਕ ਸ਼ਾਹੀ ਸਿੱਕੇ ਚਲਾ ਗਿਆ! ਕਿਰਤੀਓ ਕਿਸਾਨੋ ਅੱਜ ਤਿੰਨ ਸਦੀਆਂ ਬਾਅਦ ਗੁਜਰਾਤ ਦੇ ਬਾਬੂ ਤਾਹਡੀਆਂ ਜ਼ਮੀਨਾਂ ਹੜੱਪਣ ਆ ਰਹੇ ਨੇ ਬੜੀ ਸੋਚੀ ਸਮਝੀ ਅਖੌਤੀ ਲੋਕ-ਤੰਤਰੀ ਚਾਲ ਨਾਲ ! ਉਹਨਾਂ ਕਿਸਾਨ ਮੋਰਚਾ ਦਿਲੀ ਵਿਚ ਡਟੇ ਸਮੂਹ ਪੰਜਾਬ ਦੇ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਲੜਾਈ ਚੌਧਰ ਦੀ ਨਹੀਂ ਬਲਕਿ ਗੱਲ ਸਾਡੀ ਹੌਂਦ ਦੀ ਹੈ। ਜੇ ਹੁਣ ਵੀ ਨਹੀਂ ਸਮਝੇ ਤੇ ਆਉਣ ਵਾਲ਼ੀਆਂ ਨਸਲਾਂ ਮੁਆਫ ਨਹੀਂ ਜੇ ਕਰਨਾਂ।ਕਿਉਂ ਕਿ ਕਾਰਪੋਰੇਟ ਘਰਾਣੇ ਅੱਜ ਪੰਜਾਬ ਦੀਆਂ ਜਮੀਨਾਂ ਦੇ ਮਾਲਕ ਬਣਨਾਂ ਚਾਹੁੰਦੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਬਿਲਾਂ ਦੇ ਵਿਰੋਧ ਵਿਚ ੧੨ ਦਸੰਬਰ ਦਿਨ ਸ਼ਨਿੱਚਰਵਾਰ ਨੂੰ ਦੁਪਹਿਰ ੧੨ ਤੋਂ ੩ ਵਜੇ ਇਕ ਕਾਰ ਰੈਲੀ ਫਰੈਂਕਫੋਰਟ ਵਿਖੇ ਕੱਢੀ ਜਾ ਰਹੀ ਹੈ।ਜਿਸ ਵਿਚ ਸਮੂਹ ਪੰਥਕ ਤੇ ਕਿਸਾਨ ਹਮਾਇਤੀ ਜਥੇਬੰਧੀਆਂ ਸ਼ਾਮਲ ਹੋਣਗੀਆਂ।ਇਸ ਵਕਤ ਹੋਰਨਾਂ ਤੋਂ ਇਲਾਵਾ ਅੰਮ੍ਿਰਤਪਾਲ ਸਿੰਘ ਪੰਧੇਰ, ਅਵਤਾਰ ਸਿੰਘ ਹੁੰਦਲ਼, ਨਰਿੰਦਰ ਸਿੰਘ ਘੋਤੜਾ, ਨਿਰਮਲ ਸਿੰਘ ਹੰਸਪਾਲ, ਗੁਰਦੀਪ ਸਿੰਘ ਪ੍ਰਦੇਸੀ, ਕੁਲਵਿੰਦਰ ਸਿੰਘ ਨਾਹਲ, ਜਸਵੰਤ ਸਿੰਘ ਢਿੱਲੋਂ, ਕੰਵਲਜੀਤ ਸਿੰਘ ਰੰਧਾਵਾ, ਰੁਲ਼ਦਾ ਸਿੰਘ, ਚਰਨਜੀਤ ਸਿੰਘ, ਪ੍ਰਗਟ ਸਿੰਘ ਰੰਧਾਵਾ, ਮਨਦੀਪ ਸਿੰਘ ਸੰਧੂ, ਮਨਜੀਤ ਸਿੰਘ ਭੋਗਲ, ਪਵਿੱਤਰ ਸਿੰਘ ਰੰਧਾਵਾ, ਗੁਰਦਿਆਲ ਸਿੰਘ, ਪਰਦੀਪ ਸਿੰਘ, ਦਵਿੰਦਰ ਸਿੰਘ ਸੁਲਤਾਨਵਿੰਡ, ਹਰਪ੍ਰੀਤ ਸਿੰਘ ਹੈਪੀ, ਅਵਤਾਰ ਸਿੰਘ ਨਾਹਲ, ਜੋਗਾ ਸਿੰਘ ਮੋਤੀ, ਸ਼ਿਵਦੇਵ ਸਿੰਘ ਕੰਗ, ਇੰਦਰਪਾਲ ਸਿੰਘ ਲਾਂਬਾ, ਰਣਜੀਤ ਸਿੰਘ, ਹਰਤਾਜ ਸਿੰਘ ਗਾੜਾ, ਅਨੂਪ ਸਿੰਘ ਘੋਤੜਾ, ਸਰਤਾਜ ਸਿੰਘ ਗਾੜਾ, ਵਜ਼ੀਰ ਸਿੰਘ ਪੇਲੀਆ, ਯਾਦਵਿੰਦਰ ਰੰਧਾਵਾ, ਕੇਵਲ ਸਿੰਘ, ਸੁਖਜਿੰਦਰ ਸਿੰਘ ਬਿੱਟੂ ਸਰਾਓ, ਇੰਦਰਜੀਤ ਸਿੰਘ ਗਾੜਾ, ਮਾਸਟਰ ਕੁਲਵੰਤ ਸਿੰਘ, ਹਰਦੇਵ ਸਿੰਘ ਟਾਹਲੀ, ਇੰਸਪੈਕਟਰ ਤੇਜਿੰਦਰ ਸਿੰਘ, ਰਘਬੀਰ ਸਿੰਘ ਮਿਆਣੀ, ਸੁੱਖਵਿੰਦਰ ਸਿੰਘ ਨੰਗਲ ਲੁਬਾਣਾ, ਸਤਨਾਮ ਸਿੰਘ ਬੇਗੋਵਾਲ, ਚਰਨਜੀਤ ਸਿੰਘ ਰੰਧਾਵਾ, ਚਰਨ ਸਿੰਘ ਮਠੌਣ, ਗੱਜਣ ਸਿੰਘ ਪਟਵਾਲੀਆ, ਇੰਦਰਪਾਲ ਸਿੰਘ ਗੋਜਰਾ, ਗੁਰਮੇਲ ਸਿੰਘ ਪੇਹੋਵਾ, ਥੋਮਸ ਸਿੰਘ, ਪਰਮਪਾਲ ਸਿੰਘ ਫਾਬੀਓ, ਇੰਦਰਬੀਰ ਸਿੰਘ ਪੰਧੇਰ, ਵਿਸ਼ਾਲ ਰੰਧਾਵਾ, ਜੁਲੀਆਨ ਸਿੰਘ, ਮੰਨੀ ਬਾਠ, ਗੁਰਨਾਮ ਸਿੰਘ ਗਾੜਾ, ਸਾਹਬ ਸਿੰਘ ਸੱਜਣ ਸਿੰਘ ਮੁਲਤਾਨੀ, ਕੌੰਸਲਰ ਜਸਵਿੰਦਰ ਸਿੰਘ ਰਾਠ, ਭਾਈ ਸੁੱਖਦੇਵ ਸਿੰਘ ਹੇਰਾਂ ਡਾ. ਪ੍ਰਗਟ ਸਿੰਘ ਨਿੱਜਰ, ਪਲਵਿੰਦਰ ਸਿੰਘ ਭੱਟੀ , ਭਾਜੀ ਬਲਬੀਰ ਸਿੰਘ “ਦਿੱਲੀ ਤੰਦੂਰੀ”, ਅਰਪਿੰਦਰ ਸਿੰਘ ਬਿੱਟੂ ਮੌਜੂਦ ਸਨ

LEAVE A REPLY

Please enter your comment!
Please enter your name here