ਗੁਰਦੁਆਰਾ ਸਿੱਖ ਸੈੰਟਰ ਫਰੈੰਕਫੋਰਟ, ਦੇ ਨਵੇਂ ਪ੍ਰਬੰਧਕਾਂ ਦੀ ਚੋਣ ਤੋਂ ਨਗਰ ਦੀ ਸੰਗਤ ਬਾਗੋ ਬਾਗ਼ ! ਸਿੱਖ ਬੀਬੀਆਂ ਨੂੰ ਮਿਲੀ ਨੁਮਾਇੰਦਗੀ ਅਤੇ ਪੁਰਾਣੀਆਂ ਰੀਤਾਂ ਨੂੰ ਖਤਮ ਕਰਕੇ , ਨਵੇਂ ਚਿਹਰੇ ਲਿਆਂਦੇ

0
2094

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥
ਫਰੈਂਕਫੋਰਟ ੧੮ ਜੂਨ ਪੰਥਕ ਸਰਗਰਮੀਆਂ ਕਰਕੇ ਸਿੱਖ ਸੰਸਾਰ ਵਿੱਚ ਜਾਣੇ ਜਾਂਦੇ ਚਰਚਿਤ “ਗੁਰਦੁਆਰਾ ਸਿੱਖ ਸੈੰਟਰ ਫਰੈੰਕਫੋਰਟ” ਦੀ ਕਮੇਟੀ ਦਾ ਮਸਲਾ ਕਾਫ਼ੀ ਅਰਸੇ ਤੋਂ ਭਖਿਆ ਪਿਆ ਸੀ । ਕੁਹ ਰਵਾਇਤੀ ਪਤਵੰਤਿਆਂ ਵੱਲੋਂ ਆਪੋ ਆਪਣਾ ਸੱਚ ਲੰਮੇ ਸਮੇਂ ਤੋਂ ਬਿਆਨ ਕੀਤਾ ਜਾ ਰਿਹਾ ਸੀ । ਆਪੋ ਆਪਣੇ ਸੱਚ ਤੋਂ ਭਾਵ ਕਿ ਹਰ ਕੋਈ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਨਾਂ ਚਹੁੰਦਾ ਸੀ ਤੇ ਦੂਜੇ ਨੂੰ ਮੈਲਾ, ਇਸ ਕਸ਼ਮਕਸ਼ ਵਿੱਚ ਨਿਰਪੱਖ ਸੋਚ ਵਾਲਿਆਂ ਸੱਜਣਾਂ ਤੇ ਇਸ ਵਿਵਾਦ ਤੋ ਅੱਕ ਚੁੱਕੀ ਬਹੁ ਗਿਣਤੀ ਸੰਗਤ ਦਾ ਮੰਨਣਾ ਸੀ ਕਿ ਬੀਤੇ ਸਮੇਂ ਦੌਰਾਨ ਗੁਰੂ ਘਰ ਦੇ ਪ੍ਰਬੰਧ ਵਿੱਚ ਰਹਿ ਚੁੱਕੇ ਸਾਰੇ ਹੀ ਸੱਜਣ ਦ੍ਰਿਸ਼ ਤੋਂ ਲਾਂਭੇ ਰਹਿਣੇ ਚਾਹੀਦੇ ਹਨ ।ਸੋ ਬਹੁ ਗਿਣਤੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਮੌਜੂਦਾ ਕਮੇਟੀ ਨੇ ਅੱਜ ਮਿਤੀ ੧੮/੦੬/੨੦੨੦ ਨੂੰ ਆਪਣਾ ਕਾਰਜ ਭਾਰ ਪਹਿਲੀ ਵਾਰ ਸਾਹਮਣੇ ਆਏ ਨਵੇਂ ਚਿਹਰਿਆਂ ਨੂੰ ਸੌੰਪ ਦਿੱਤਾ ਗਿਆ । ਇੱਥੋਂ ਤੱਕ ਕਿ ੧੫ ਸਲਾਹਕਾਰ ਬੋਰਡ ਦੇ ਮੈੰਬਰ (ਬਾਇਰਾਟ) ਵੀ ਸਾਰੇ ਨਵੇਂ ਚਿਹਰੇ ਪਾਏ ਗਏ । ਸੱਭ ਤੋਂ ਖ਼ੁਸ਼ੀ ਦੀ ਗੱਲ ਕਿ ਪਹਿਲੀ ਵਾਰ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਬੀਬੀਆਂ ਨੂੰ ਵੀ ਬਰਾਬਰ ਨੁਮਾਇੰਦਗੀ ਦਿੱਤੀ ਗਈ !ਜਿਨਾਂ ਚ, ਬੀਬੀ ਰਾਜਵਿੰਦਰ ਕੌਰ ਜੀ ਮੀਤ ਪ੍ਰਧਾਨ , ਬੀਬੀ ਭੁਪਿੰਦਰਪਾਲ ਕੌਰ ਸਿੰਘ ਜੀ ਕੈਸ਼ੀਅਰ ਭਾਈ ਚਰਨਜੀਤ ਸਿੰਘ ਜੀ ਬਟਾਲਾ ਜਨਰਲ ਸੈਕਟਰੀ, ਭਾਈ ਜੋਗਾ ਸਿੰਘ ਜੀ ਮੋਤੀ ਲੰਗਰ ਇਨਚਾਰਜ਼,ਭਾਈ ਅੰਮ੍ਰਿਤਪਾਲ ਸਿੰਘ ਜੀ ਪੰਧੇਰ ਮੁੱਖ ਸੇਵਾਦਾਰ, ਤੇ ਪੰਦਰਾਂ ਸਲਾਹਕਾਰ ਬੋਰਡ ਦੇ ਮੈਂਬਰਾਂ (ਬਾਇਰਾਟਸ) ਵੱਲੋਂ ਭਾਈ ਰੁਲ਼ਦਾ ਸਿੰਘ ਜੀ ਨੂੰ ਚੇਅਰਮੈਨ ਚੁਣਿਆ ਗਿਆ ! ਸਾਬਕਾ ਪ੍ਰਧਾਨ ਭਾਈ ਅਨੂਪ ਸਿੰਘ ਜੀ ਤੇ ਸਾਬਕਾ ਚੇਅਰ ਭਾਈ ਇੰਦਰਪਾਲ ਸਿੰਘ ਗੋਜਰਾ ਨੂੰ ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਤੇ ਸੇਵਾ ਤੋਂ ਫ਼ਾਰਗ ਕੀਤਾ ਗਿਆ । ਸੋ ਆਓ ਸਾਰੇ ਨਗਰ ਨਿਵਾਸੀ ਨਵੇਂ ਚੁਣੇ ਗਏ ਪ੍ਰਬੰਧਕਾਂ ਦਾ ਸਾਥ ਦਈਏ ਤੇ ਕੋਈ ਨਵੀਂ ਪਿਰਤ ਪਾਈਏ । ਬੜੇ ਕੰਮ ਨੇ ਕਰਨ ਵਾਲੇ ਅੱਧੀ ਸਦੀ ਦੇ ਲੱਗਭਗ ਸਮਾਂ ਹੋ ਸਾਨੂੰ ਗੁਰੂ ਘਰ ਦਾ ਪ੍ਰਬੰਧ ਚਲਾਉੰਦਿਆਂ ਬੱਚਿਆਂ ਲਈ ਇਕ ੳ ਅ ਸਿਖਾਉਣ ਵਾਲਾ ਸਕੂਲ ਸਥਾਪਤ ਨਹੀਂ ਕਰ ਸਕੇ ਮਾਂ ਬੋਲੀ ਸਾਡੀ ਜੜ ਹੁੰਦੀ ਏ ਸਿਆਣੇ ਕਹਿੰਦੇ ਜਦੋਂ ਜੜਾਂ ਨਾਲ਼ੋਂ ਟੁੱਟ ਜਾਈ ਕੁਮਲਾ ਜਾਈਦਾ ਆਓ ਆਪਣੇ ਫੁੱਲਾਂ ਵਰਗੇ ਬੱਚਿਆਂ ਨੂੰ ਮੁਰਝਾਉਣ ਨਾਂ ਦੇਈਏ ! ਸਾਰੇ ਨਵੇਂ ਚੁਣੇ ਪ੍ਰਬੰਧਕਾਂ ਨੂੰ ਖੁਸ਼ ਆਮ ਦੀਦ ਤੇ ਵਧਾਈ !
ਨੋਟ:-ਕੰਮ-ਕਾਜੀ ਦਿਨ ਹੋਣ ਕਾਰਨ ਬਹੁਤੀ ਸੰਗਤ ਚੋਣ ਤੋਂ ਤੁਰੰਤ ਬਾਅਦ ਰਵਾਨਾ ਹੋ ਗਈ ਅਰਦਾਸ ਤੋਂ ਉਪਰੰਤ ਖਿੱਚੀ ਗਈ ਤਸਵੀਰ ਵਿੱਚ ਜੋ ਪ੍ਰਾਣੀ ਨਹੀਂ ਆ ਸਕੇ ਓਹਨਾ ਲਈ ਖਿਮਾਂ ਦੇ ਜਾਚਕ ਹਾਂ ਜੀ !

LEAVE A REPLY

Please enter your comment!
Please enter your name here