ਯੂਪੀ ਤੋਂ ਪਰਵਾਸੀ ਮਜ਼ਦੂਰਾਂ ਨੂੰ ਲਿਆ ਰਿਹਾ ਟੈਂਪੂ ਪਲਟਿਆ

0
1499

ਖੰਨਾ, 12 ਜੂਨ

ਅੱਜ ਇਥੋਂ ਪੰਜ ਕਿਲੋਮੀਟਰ ਦੂਰ ਪਿੰਡ ਦਹੇੜੂ ਨੇੜੇ ਜਰਨੈਲੀ ਸੜਕ ’ਤੇ ਟੈਂਪੂ (ਛੋਟਾ ਹਾਥੀ) ਦੇ ਪਲਟਣ ਨਾਲ 15 ਮਜ਼ਦੂਰਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਝੋਨੇ ਦੀ ਲਵਾਈ ਲਈ ਟੈਂਪੂ (ਛੋਟਾ ਹਾਥੀ) ਉੱਤਰ ਪ੍ਰਦੇਸ਼ ਤੋਂ ਪਰਵਾਸੀਆਂ ਨੂੰ ਹੁਸ਼ਿਆਰਪੁਰ ਲੈ ਕੇ ਜਾ ਰਿਹਾ ਸੀ। ਇਸ ਵਿਚ 5 ਬੱਚੇ, 6 ਔਰਤਾਂ ਤੇ 10 ਮਰਦ ਸਨ, ਜਦੋਂ ਇਹ ਟੈਂਪੂ ਸਵੇਰੇ ਕਰੀਬ 10 ਵਜੇ ਦਹੇੜੂ ਪੁੱਲ ਨੇੜੇ ਪੁੱਜਿਆ ਤਾਂ ਪਿਛੋਂ ਤੇਜ਼ ਰਫ਼ਤਾਰ ਆ ਰਹੇ ਵੱਡੇ ਵਹੀਕਲ ਨੇ ਉਸ ਨੂੰ ਫੇਟ ਮਾਰ ਦਿੱਤੀ। ਸਿੱਟੇ ਵਜੋਂ ਟੈਂਪੂ ਉਲਟ ਗਿਆ ਤੇ ਉਸ ਵਿਚ ਬੈਠੇ ਮਜ਼ਦੂਰ ਸੜਕ ’ਤੇ ਡਿੱਗ ਗਏ। ਸਾਰੇ ਪਰਵਾਸੀ ਮਜ਼ਦੂਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਆਪਣੇ ਵਹੀਕਲਾਂ ਰਾਹੀਂ ਖੰਨਾ ਸਿਵਲ ਹਸਪਤਾਲ ਪਹੁੰਚਾਇਆ। ਇਸ ਪਿਛੋਂ ਦੇਰ ਨਾਲ ਪੁੱਜੀ ਪੁਲੀਸ ਤੇ ਐਬੂਲੈਂਸ ਨੂੰ ਘਟਨਾ ਸਥਾਨ ਤੋਂ ਖਾਲੀ ਮੁੜਨਾ ਪਿਆ। 2 ਮਜ਼ਦੂਰਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਦੂਜੇ ਸ਼ਹਿਰਾਂ ਦੇ ਹਸਪਤਾਲ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here