ਕਿਸੇ ਜ਼ਿਲ੍ਹੇ ’ਚ ਪਰਵਾਸੀ ਭੁੱਖੇ ਨਾ ਰਹਿਣ ਤੇ ਪੈਦਲ ਨਾ ਜਾਣ: ਕੈਪਟਨ

0
949

ਚੰਡੀਗੜ੍ਹ, 24 ਮਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਲਈ ਜਿਹੜਾ ਵੀ ਪਰਵਾਸੀ ਮਜ਼ਦੂਰ ਵਾਪਸ ਜਾਣਾ ਚਾਹੁੰਦਾ ਹੈ ਉਸ ਦੀ ਸੁਰੱਖਿਅਤ ਵਾਪਸੀ ਹੋਵੇ। ਕੋਈ ਪਰਵਾਸੀ ਨੂੰ ਮਜਦੂਰ ਭੁੱਖਾ ਨਾ ਰਹੇ ਤੇ ਨਾ ਹੀ ਉਸ ਨੂੰ ਪੈਦਲ ਜਾਣਾ ਪਏ।
ਉਨ੍ਹਾਂ ਕਿਹਾ ਕਿ ਜੇ ਕੋਈ ਪਰਵਾਸੀ ਸੜਕ ਤੁਰਦਾ ਜਾ ਰਿਹਾ ਹੈ ਤਾਂ ਉਸ ਨੂੰ ਪੁਲੀਸ ਅਜਿਹੀ ਨੇੜਲੀ ਥਾਂ ਛੱਡੇ, ਜਿਥੇ ਬੱਸ ਜਾਂ ਰੇਲ ਸੇਵਾ ਹੋਏ। ਮੁੱਖ ਮੰਤਰੀ ਨੇ ਪਰਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ।
ਕੈਪਟਨ ਨੇ ਪਰਵਾਸੀਆਂ ਨੂੰ ਕਿਹਾ, “ ਮੰਨਿਆ ਕਿ ਪੰਜਾਬ ਤੁਹਾਡੀ ਜਨਮ ਭੂਮੀ ਨਹੀਂ ਹੈ ਪਰ ਇਹ ਤੁਹਾਡੀ‘ ਕਰਮ ਭੂਮੀ ਹੈ। ਰਾਜ ਸਰਕਾਰ ਤੁਹਾਡੀ ਪੂਰੀ ਜ਼ਿੰਮੇਵਾਰੀ ਲੈਂਦੀ ਹੈ।

LEAVE A REPLY

Please enter your comment!
Please enter your name here